ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 21 ਅਪ੍ਰੈਲ -ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਮੁਫ਼ਤ ਕੋਵਿਡ-19 ਟੀਕਾਕਰਨ ਕੈਂਪ ਤਿਲਕ ਹਸਪਤਾਲ, ਨੇੜੇ ਤਲਵੰਡੀ ਚੌਂਕ ਫ਼ਰੀਦਕੋਟ ਵਿਖੇ ਕਲੱਬ ਪ੍ਰਧਾਨ ਬਲਜੀਤ ਸ਼ਰਮਾ ਦੀ ਅਗਵਾਈ ਹੇਠ ਲਗਾਇਆ ਗਿਆ | ਕੈਂਪ 'ਚ ਮੁੱਖ ਮਹਿਮਾਨ ਵਜੋਂ ਕੁਲਦੀਪ ਸਿੰਘ ਸੋਹੀ ਐੱਸ.ਪੀ.ਐੱਚ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਅਸ਼ੋਕ ਜੈਨ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਨੇ ਕੀਤੀ | ਦੋਹਾਂ ਹਸਤੀਆਂ ਨੇ ਕਲੱਬ ਨੂੰ ਇਸ ਉਪਰਾਲੇ ਦੀ ਵਧਾਈ ਦਿੰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਲਈ ਸਾਨੂੰ ਸਿਹਤ ਵਿਭਾਗ ਦੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਟੀਕਾਕਰਨ ਯਕੀਨੀ ਰੂਪ 'ਚ ਕਰਾਉਣਾ ਚਾਹੀਦਾ ਹੈ |
ਕੈਂਪ ਦੇ ਪ੍ਰੋਜੈੱਕਟ ਚੇਅਰਮੈਨ ਡਾ.ਸੰਜੀਵ ਸੇਠੀ ਨੇ ਜੀ ਆਇਆਂ ਨੂੰ ਆਖਿਆ ਤੇ ਆਲ ਪ੍ਰੋਜੈਕਟ ਚੇਅਰਮੈੱਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਲੱਬ ਦਾ ਇਹ ਦੂਜਾ ਕੈਂਪ ਹੈ | ਕਲੱਬ ਪ੍ਰਧਾਨ ਬਲਜੀਤ ਸ਼ਰਮਾ ਨੇ ਦੱਸਿਆ ਕਿ ਦੂਜੇ ਟੀਕਾ ਲਗਾਉਣ ਵਾਸਤੇ ਤਿਲਕ ਹਸਪਤਾਲ ਵਿਖੇ 6 ਜੂਨ 2021 ਨੂੰ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਅੱਜ 161 ਲੋਕਾਂ ਦੇ ਟੀਕਾਕਰਨ ਕੀਤਾ ਗਿਆ | ਕੈਂਪ ਦੀ ਸਫ਼ਲਤਾ ਲਈ ਸਲਾਹਕਾਰ ਅਸ਼ੋਕ ਸੱਚਰ, ਪ੍ਰੋ.ਪਰਮਿੰਦਰ ਸਿੰਘ, ਰਾਜਿੰਦਰ ਬਾਂਸਲ ਆੜੀ, ਅਜੈਪਾਲ ਸ਼ਰਮਾ, ਬਰਜਿੰਦਰ ਸਿੰਘ ਸੇਠੀ, ਰਾਕੇਸ਼ ਮਿੱਤਲ, ਰਾਜੇਸ਼ ਸੁਖੀਜਾ, ਨਰਾਇਣ ਦਾਸ ਕਾਲੀ, ਰਾਜੇਸ਼ ਰਾਜੂ, ਵਿਕਾਸ ਮਿੱਤਲ, ਸੁਸ਼ੀਲ ਕੁਮਾਰ, ਸੋਨੂੰ ਜੈਨ, ਡਾ.ਪੁਸ਼ਪਿੰਦਰ ਸਿੰਘ ਕੂਕਾ ਸੀਨੀਅਰ ਮੈਡੀਕਲ ਅਫ਼ਸਰ, ਡਾ.ਹਰਕੋਮਲ, ਡਾ.ਰੋਹਿਤ ਮੌਂਗਾ, ਕੁਲਦੀਪ ਕੌਰ-ਸਿਮਰਨਪ੍ਰੀਤ ਕੌਰ ਨਰਸਿੰਗ ਸਿਸਟਰਜ਼, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀ.ਸੈ.ਸਕੂਲ ਭਾਣਾ, ਐੱਮ.ਸੀ.ਮੋਬਾਇਲ ਰਿਪੇਅਰ ਸੈਂਟਰ ਨੇ ਵੱਡਮੁੱਲਾ ਯੋਗਦਾਨ ਪਾਇਆ |
ਇਸ ਕੈਂਪ 'ਚ ਸਰਬਜੀਤ ਸਿੰਘ ਬੀ.ਡੀ.ਪੀ.ਓ, ਪ੍ਰੋ.ਰਾਜੇਸ਼ ਮੋਹਨ, ਐਡਵੋਕੇਟ ਅਤੁਲ ਗੁਪਤਾ, ਸੁਰਿੰਦਰ ਅਰੋੜਾ, ਸੰਤੋਸ਼ ਗਾਂਧੀ, ਦਿਲਬਾਗ ਸਿੰਘ ਸੰਧੂ ਸਿਟੀ ਟ੍ਰੈਫ਼ਿਕ ਇੰਚਾਰਜ਼ ਅਤੇ ਕਸ਼ਮੀਰ ਸਿੰਘ ਹਾਜ਼ਰ ਸਨ |