ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 21 ਅਪ੍ਰੈੱਲ -ਸ੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਟਰੱਸਟ (ਰਜਿ:) ਅਤੇ ਅਰੋੜਾ ਮਹਾਂਸਭਾ ਨੇ ਗੇਰਾ ਅਚਾਰ-ਮੁਰੱਬਾ ਫੈਕਟਰੀ ਫਰੀਦਕੋਟ ਵਿਖੇ ਕੋਵਿਡ-19 ਦੀ ਵੈਕਸੀਨ ਲਗਾਉਣ ਵਾਸਤੇ ਕੈਂਪ ਲਗਾਇਆ | ਕੈਂਪ ਦਾ ਉਦਘਾਟਨ ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਕੀਤਾ ਅਤੇ ਡਾ. ਚੰਦਰ ਸ਼ੇਖਰ ਸੀਨੀਅਰ ਮੈਡੀਕਲ ਅਫਸਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਕੈਂਪ 'ਚ 101 ਲੋਕਾਂ ਨੇ ਵੈਕਸੀਨੇਸ਼ਨ ਲਗਵਾਈ | ਕੈਂਪ ਦੇ ਇੰਚਾਰਜ ਡਾ.ਧੁਰਵ ਬਦਵਾਰ ਨੇ ਆਪਣੀ ਟੀਮ, ਜਸਜੀਤ ਕੌਰ, ਗਗਨਦੀਪ ਕੌਰ ਅਤੇ ਲਖਵੀਰ ਸਿੰਘ ਦੇ ਸਹਿਯੋਗ ਨਾਲ ਟੀਕਾਕਰਨ ਕੀਤਾ ਤੇ ਮੌਕੇ ਤੇ ਹੀ ਸਰਟੀਫਿਕੇਟ ਜਾਰੀ ਕੀਤੇ |
ਕੈਂਪ ਦੀ ਸਫ਼ਲਤਾ ਸੁਰਜੀਤ ਸਿੰਘ ਸ਼ਤਾਬ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਗੁਰਨਾਮ ਸਿੰਘ, ਡਾ. ਰਛਪਾਲ ਸਿੰਘ, ਜਤਿਨ ਗੇਰਾ ਅਤੇ ਹਿੰਮਾਸ਼ੂ ਗੇਰਾ ਨੇ ਵਿਸ਼ੇਸ਼ ਯੋਗਦਾਨ ਪਾਇਆ | ਟਰੱਸਟ ਦੇ ਪ੍ਰਧਾਨ ਦਰਸ਼ਨ ਲਾਲ ਗੇਰਾ ਅਤੇ ਪ੍ਰਧਾਨ ਅਰੋੜਾ ਮਹਾਂਸਭਾ ਰਮੇਸ਼ ਕੁਮਾਰ ਗੇਰਾ ਨੇ ਸਭ ਦਾ ਧੰਨਵਾਦ ਕੀਤਾ | ਅਰੋੜਾ ਮਹਾਂਸਭਾ ਦੇ ਸਕੱਤਰ ਦਰਸ਼ਨ ਲਾਲ ਚੁੱਗ ਨੇ ਦੱਸਿਆ ਕਿ ਕਰੋਨਾ ਦੇ ਬਚਾਅ ਲਈ ਮਾਸਕ ਲਾਉਣਾ, ਛੇ ਫੁੱਟ ਦੀ ਦੂਰੀ ਰੱਖਣੀ ਅਤੇ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ |
ਕੈਂਪ ਦੌਰਾਨ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਐਡਵੋਕੇਟ ਅਤੁਲ ਗੁਪਤਾ, ਰਾਕੇਸ਼ ਕਟਾਰੀਆ ਅਤੇ ਹਿੰਮਤ ਬਾਂਸਲ ਵੱਲੋਂ ਮੌਕੇ ਤੇ ਪਹੁੰਚ ਕੇ ਮਾਸਕ ਵੰਡੇ ਗਏ | ਕੈਂਪ ਦੌਰਾਨ ਗੀਤਾ ਗੇਰਾ ਪ੍ਰਧਾਨ ਪੰਤਾਂਜ਼ਲੀ ਯੋਗ ਸੰਮਤੀ, ਪਵਨ ਮੌਂਗਾ, ਸੁਰਿੰਦਰ ਕੁਮਾਰ ਗੇਰਾ, ਪ੍ਰੇਮ ਕੁਮਾਰ ਗੇਰਾ ਸਾਬਕਾ ਵਾਈਸ ਪ੍ਰਧਾਨ ਮਾਰਕੀਟ ਕਮੇਟੀ, ਚਮਕੌਰ ਸਿੰਘ ਤੋਂ ਇਲਾਵਾ ਜੱਥੇਦਾਰ ਹਰਬੰਸ ਸਿੰਘ ਰੋਮਾਣਾ, ਮਲਕੀਤ ਸਿੰਘ ਬਰਾੜ, ਨੈਬ ਸਿੰਘ, ਅਮਰਜੀਤ ਕੁਮਾਰ, ਮੋਹਨ ਸਿੰਘ ਠੇਕੇਦਾਰ, ਕਾਮਰੇਡ ਹਰਦੀਪ ਸਿੰਘ ਹਾਜ਼ਰ ਸਨ |