ਅਸ਼ੋਕ ਵਰਮਾ
ਬਠਿੰਡਾ, 20 ਅਪ੍ਰੈਲ : ਜਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਜ਼ਿਲੇ ਦੇ 21 ਪ੍ਰਮੁੱਖ ਹਸਪਤਾਲਾਂ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤ ਤਿਆਰ ਕਰਨ ਦੇ ਹੁਕਮ ਦਿਤੇ ਹਨ। ਉਹਨਾਂ ਇਹ ਹੁਕਮ ਡਾਇਸੈਸਟਰ ਮੈਨੇਜਮੈਂਟ ( ) 2005 ਦੀ ਧਾਰਾ 34 ਤਹਿਤ ਦਿਤੇ ਗਏ ਹਨ। ਇਸ ਤਹਿਤ ਉਹਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਲੈਵਲ 2 ਦੇ 396 ਅਤੇ ਲੈਵਲ 3 ਦੇ 110 ਬੈਡ ਤਿਆਰ ਰੱਖਣ ਦੇ ਆਦੇਸ਼ ਦਿੱਤੇ ਹਨ।
ਜਾਰੀ ਹੁਕਮਾਂ ਅਨੁਸਾਰ ਏਮਜ਼ ਬਠਿੰਡਾ ਵਿਖੇ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 5 ਬੈੱਡ, ਆਦੇਸ਼ ਹਸਪਤਾਲ ਲੈਵਲ 2 ਦੇ 100 ਬੈੱਡ ਅਤੇ ਲੈਵਲ 3 ਦੇ 25 ਬੈੱਡ, ਮੈਕਸ ਹਸਪਤਾਲ ਲੈਵਲ 2 ਦੇ 30 ਬੈੱਡ ਅਤੇ ਲੈਵਲ 3 ਦੇ 15 ਬੈੱਡ, ਇੰਦਰਾਨੀ ਹਸਪਤਾਲ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 10 ਬੈੱਡ, ਨਿਵਾਰਨ ਹਸਪਤਾਲ ਲੈਵਲ 2 ਦੇ 10 ਬੈੱਡ ਅਤੇ ਲੈਵਲ 3 ਦੇ 3 ਬੈੱਡ, ਸਤਿਆ ਹਾਰਟ ਤੇ ਸੁਪਰ ਸਪੈਸ਼ਲਿਟਸ ਹਸਪਤਾਲ ਲੈਵਲ 2 ਦੇ 5 ਬੈੱਡ ਲੈਵਲ 3 ਦੇ 3 ਬੈੱਡ, ਪ੍ਰੇਗਮਾ ਹਸਪਤਾਲ ਅਤੇ ਅਰੁਣਾ ਹਸਪਤਾਲ ਨੂੰ ਲੈਵਲ 2 ਦੇ ਕ੍ਰਮਵਾਰ 16 ਅਤੇ 18 ਬੈੱਡ ਤਿਆਰ ਰੱਖਣ ਦੇ ਆਦੇਸ਼ ਦਿੱਤੇ ਹਨ। ਇਸੇ ਤਰ੍ਹਾਂ ਕੋਵਿਡ 19 ਦੇ ਮੱਦੇਨਜਰ ਮਰੀਜ਼ਾਂ ਦੀ ਸਹੂਲਤ ਲਈ ਦਿਲੀ ਹਾਰਟ ਹਸਪਤਾਲ ਲੈਵਲ 2 ਦੇ 60 ਬੈੱਡ ਅਤੇ ਲੈਵਲ 3 ਦੇ 20 ਬੈੱਡ, ਆਈ.ਵੀ.ਵਾਈ ਹਸਪਤਾਲ ਲੈਵਲ 2 ਦੇ 18 ਬੈੱਡ ਅਤੇ ਲੈਵਲ 3 ਦੇ 8 ਬੈੱਡ, ਲਾਇਫ ਲਾਈਨ ਹਸਪਤਾਲ ਲਈ ਲੈਵਲ 2 ਦੇ 4 ਬੈੱਡ ਅਤੇ ਲੈਵਲ 3 ਦੇ 3 ਬੈੱਡ, ਮੇਡੀਵਿਨ ਹਸਪਤਾਲ ਦੇ ਲਈ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 5 ਬੈੱਡ, ਗੋਲਡ ਮੇਡੀਕਾ ਹਸਪਤਾਲ ਦੇ ਲੈਵਲ 2 ਦੇ 12 ਬੈੱਡ ਅਤੇ ਲੈਵਲ 3 ਦੇ 5 ਬੈੱਡ, ਨਿਊ ਲਾਇਫ ਮੈਡੀਸਿਟੀ ਹਸਪਤਾਲ ਲੈਵਲ 2 ਦੇ 27 ਬੈੱਡ, ਗਲੋਬਲ ਹੈਲਥ ਕੇਅਰ ਲੈਵਲ 2 ਦੇ 5 ਬੈੱਡ ਅਤੇ ਲੈਵਲ 3 ਦੇ 1 ਬੈੱਡ, ਮਾਨ ਹਸਪਤਾਲ ਲੈਵਲ 2 ਦੇ 8 ਬੈੱਡ ਅਤੇ ਲੈਵਲ 3 ਦੇ 3 ਬੈੱਡ, ਚੰਡੀਗੜ੍ਹ ਨਰਸਿੰਗ ਹੋਮ ਲੈਵਲ 2 ਦੇ 5 ਬੈੱਡ, ਬਦਿਆਲ ਮਲਟੀਸਪੈਸ਼ਲਿਟੀ ਐਡ ਟਰੋਮਾ ਸੈਂਟਰ ਨੂੰ ਲੈਵਲ 2 ਦੇ 8 ਬੈੱਡ ਅਤੇ ਲੈਵਲ 3 ਦੇ 4 ਬੈੱਡ ਅਤੇ ਇਸੇ ਤਰ੍ਹਾਂ ਬੰਬੇ ਗੈਸਟਰੋ ਕੈਂਸਰ ਇੰਸਟੀਚਿਊਟ, ਖਾਲਸਾ ਮਿਸ਼ਨ ਹਸਪਤਾਲ ਅਤੇ ਗੁਰਦੇਵ ਮਲਟੀਸਿਟੀ ਹਸਪਤਾਲ ਨੂੰ ਕ੍ਰਮਵਾਰ ਲੈਵਲ 2 ਦੇ 8 ਬੈੱਡ, 10 ਬੈੱਡ ਅਤੇ 7 ਬੈੱਡ ਲਗਾਉਣ ਲਈ ਪਾਬੰਦ ਕੀਤਾ ਗਿਆ ਹੈ।ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।