ਚੰਡੀਗੜ੍ਹ, 20 ਅਪ੍ਰੈਲ 2021 - ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਕਹਿਰ ਦੇ ਕਾਰਨ ਚੰਡੀਗੜ੍ਹ 'ਚ ਸਖਤ ਪਾਬੰਦੀਆਂ ਲਾਈਆਂ ਗਈਆਂ ਹਨ। ਚੰਡੀਗੜ੍ਹ 'ਚ ਵੀਕਐਂਡ ਲਾਕਡਾਊਨ ਇਸ ਹਫਤੇ ਹੀ ਜਾਰੀ ਰਹੇਗਾ ਜੋ ਕਿ ਸ਼ੁੱਕਰਵਾਰ ਸ਼ਾਮ 8 ਵਜੇ ਤੋਂ ਸ਼ੁਰੂ ਹੋ ਕੇ ਸੋਮਵਾਰ ਸਬੇਰ 5 ਵਜੇ ਤੱਕ ਲਾਗੂ ਰਹੇਗਾ।
ਇਸ ਤੋਂ ਬਿਨਾਂ ਕੱਲ੍ਹ 21 ਅਪ੍ਰੈਲ ਨੂੰ ਚੰਡੀਗੜ੍ਹ 'ਚ 1 ਦਿਨ ਦਾ ਲਾਕਡਾਊਨ ਲਾਇਆ ਗਿਆ ਹੈ। ਇਸ ਤੋਂ ਬਿਨਾਂ ਚੰਡੀਗੜ੍ਹ ਪ੍ਰਸ਼ਾਸਨ ਕੋਰੋਨਾ ਦੇ ਕੇਸਾਂ 'ਚ ਵਾਧੇ ਨੂੰ ਧਿਆਨ 'ਚ ਰੱਖਦੇ ਹੋਏ ਚੰਡੀਗੜ੍ਹ 'ਚ 7 ਦਿਨਾਂ ਦਾ ਲਾਕਡਾਊਨ ਲਾਉਣ 'ਤੇ ਵਿਚਾਰ ਕਰ ਰਿਹਾ ਹੈ। ਜਿਸ ਦੇ ਬਾਰੇ 'ਚ 23 ਅਪ੍ਰੈਲ ਨੂੰ ਹੋਣ ਵਾਲੀ 'ਵਾਰ ਰੂਮ ਮੀਟਿੰਗ 'ਚ ਇਸ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ ਕਿ ਲਾਕਡਾਊਨ ਲੱਗੇਗਾ ਜਾਂ ਨਹੀਂ।