ਦੀਪਕ ਜੈਨ
ਜਗਰਾਓਂ, 20 ਅਪ੍ਰੈਲ 2021 - ਵਾਰਡ ਨੰਬਰ 7 ਦੀ ਸੇਵਾਦਾਰ ਭਾਰਤੀ ਗਿੱਲ ਵੱਲੋਂ ਕੋਵਿਡ 19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਸਿਵਲ ਹਸਪਤਾਲ ਜਗਰਾਉਂ ਦੇ ਸਹਿਯੋਗ ਨਾਲ ਆਪਣੇ ਵਾਰਡ ਦੇ ਲੋਕਾਂ ਨੂੰ ਕੋਰੋਨਾ ਭਿਅੰਕਰ ਬਿਮਾਰੀ ਤੋਂ ਬਚਾਉਣ ਲਈ ਕਰੋਨਾ ਵੈਕਸੀਨ ਦਾ ਕੈਂਪ ਲਗਵਾਇਆ ਗਿਆ। ਇਹ ਕੈਂਪ ਚੁੰਗੀ ਨੰਬਰ 7 ਅਗਵਾੜ ਰਡਾ ਵਾਲਮੀਕਿ ਧਰਮਸ਼ਾਲਾ ਵਿੱਚ ਲਗਾਇਆ ਗਿਆ। ਇਸ ਮੌਕੇ ਭਾਰਤੀ ਗਿੱਲ ਵੱਲੋਂ ਆਪਣੇ ਸਾਰੇ ਵਾਰਡ ਵਾਸੀਆਂ ਇਹ ਅਪੀਲ ਕੀਤੀ ਗਈ ਕਿ ਸਾਨੂੰ ਸਾਰਿਆਂ ਨੂੰ ਇਸ ਮਹਾਂਮਾਰੀ ਤੋਂ ਬਚਨ ਲਈ ਇਹ ਵੈਕਸੀਨੈਸ਼ਨ ਜਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਅੱਗੇ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਟਵਿੰਕਲ, ਕੀਰਤੀ ,ਇੰਦਰਾ ਮਧੂ ਬਾਲਾ, ਰਾਧੇ ਸ਼ਾਮ, ਦਰਸ਼ਨ ਗਿੱਲ, ਜੱਗੂ, ਗਨੀ ਮਹੰਤ(ਉਰਫ)ਮੀਨਾ ਹਾਜੀ ਹਾਜਰ ਸਨ।