ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 20 ਅਪ੍ਰੈਲ 2021 -ਕਿ੍ਸ਼ਨਾਂਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪਿ੍ੰ.ਸੁਰੇਸ਼ ਅਰੋੜਾ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਸਰਵ ਸੰਮਤੀ ਨਾਲ ਫ਼ੈੱਸਲਾ ਕੀਤਾ ਗਿਆ ਕਿ ਆਮ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਵਾਸਤੇ 21 ਅਪ੍ਰੈਲ, ਦਿਨ ਬੁੱਧਵਾਰ ਨੂੰ ਸਵੇਰੇ 9:00 ਤੋਂ 3:00 ਵਜੇ ਤੱਕ ਕੋਰੋਨਾ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਕੈਂਪ ਗੁਰਦੁਆਰਾ ਸਾਹਿਬ ਦਸਮੇਸ਼ ਪਿਤਾ ਮੁਹੱਲਾ ਖੋਖਰਾਂ ਫ਼ਰੀਦਕੋਟ ਵਿਖੇ ਲਗਾਇਆ ਜਾਵੇਗਾ | ਪ੍ਰਧਾਨ ਪਿ੍ੰ.ਅਰੋੜਾ ਨੇ ਦੱਸਿਆ ਕਿ ਕੈਂਪ ਦੌਰਾਨ ਕੋਰੋਨਾ ਤੋਂ ਬਚਾਅ ਲਈ ਮੁਫ਼ਤ ਟੀਕੇ ਲਗਾਏ ਜਾਣਗੇ |
ਉਨ੍ਹਾਂ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਅਧਾਰ ਕਾਰਡ ਜਾ ਹੋਰ ਪਹਿਚਾਣ ਪੱਤਰ ਲੈ ਕੇ ਟੀਕਾ ਲਗਵਾ ਸਕਦਾ ਹੈ | ਇਸ ਕੈਂਪ ਨੂੰ ਸਫ਼ਲ ਬਨਾਉਣ ਲਈ ਸ਼ਮਿੰਦਰ ਸਿੰਘ ਮਾਨ ਨੂੰ ਕੈਂਪ ਪ੍ਰੋਜੈਕਟ ਚੇਅਰਮੈਨ ਲਗਾਇਆ ਗਿਆ | ਲੈਕਚਰਾਰ ਸੁਖਵਿੰਦਰ ਸਿੰਘ ਸ਼ੇਰਗਿੱਲ ਕੋ-ਚੇਅਰਮੈਨ ਵਜੋਂ ਸੇਵਾਵਾਂ ਨਿਭਾਉਣਗੇ | ਮੀਟਿੰਗ 'ਚ ਪਹੁੰਚੇ ਮੈਂਬਰਾਂ ਦਾ ਧੰਨਵਾਦ ਸੁਸਾਇਟੀ ਦੇ ਸਰਪ੍ਰਸਤ ਸੁਰਿੰਦਰ ਅਰੋੜਾ ਨੇ ਕੀਤਾ | ਮੀਟਿੰਗ 'ਚ ਹਰਜੀਤ ਸਿੰਘ ਸਕੱਤਰ, ਐਡਵੋਕੇਟ ਨਾਇਬ ਸਿੰਘ ਸੰਘਾ, ਬਲਵਿੰਦਰ ਸਿੰਘ ਬਿੰਦੀ, ਰੀਸ਼ੂ ਜੈਨ, ਸ਼ਿੰਕਦਰ ਸ਼ਰਮਾ, ਸੁਖਜਿੰਦਰ ਸਿੰਘ ਸੁੱਖਾ, ਨਵਦੀਪ ਸ਼ਰਮਾ, ਗੁਰਪ੍ਰੀਤ ਸਿੰਘ ਰੰਧਾਵਾ ਤੇ ਗੁਰਿੰਦਰ ਸਿੰਘ ਹਾਜ਼ਰ ਸਨ |