ਸੰਜੀਵ ਜਿੰਦਲ
- ਐੱਸਐੱਸਪੀ ਮਾਨਸਾ ਨੇ ਸ਼ਹਿਰ ਦੇ ਨੁਮਾਇੰਦਿਆਂ ਨੂੰ ਕੋਰੋਨਾ ਦੀਆਂ ਨਵੀਂਆ ਗਾਈਡਲਾਈਨਜ਼ ਸਬੰਧੀ ਕੀਤਾ ਜਾਗਰੂਕ
ਮਾਨਸਾ, 20 ਅਪ੍ਰੈਲ 2021: ਕੋਰੋਨਾ ਮਹਾਂਮਾਰੀ ਦਾ ਕਹਿਰ ਪੂਰੇ ਪੰਜਾਬ ਵਿਚ ਜ਼ੋਰਾਂ ਤੇ ਹੈ । ਜਿਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਨਵੀਂਆਂ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ । ਇਸੇ ਤਹਿਤ ਅੱਜ ਪੰਜਾਬ ਸਰਕਾਰ ਦੀਆ ਨਵੀਂਆ ਗਾਈਡਲਾਈਨਜ਼ ਸਬੰਧੀ ਜਾਣੂ ਕਰਵਾਉਣ ਲਈ ਐਸਐਸਪੀ ਮਾਨਸਾ ਵੱਲੋੋਂ ਥਾਣਾ ਸਿਟੀ-1 ਮਾਨਸਾ ਵਿਖੇ ਇੱਕ ਜਾਗਰੂਕਤਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਗੁਰਮੀਤ ਸਿੰਘ ਡੀਐਸਪੀ ਮਾਨਸਾ, ਹਰਜਿੰਦਰ ਸਿੰਘ ਗਿੱਲ ਡੀਐਸਪੀ (ਅਪਰਾਧ ਵਿਰੁੱਧ ਔੌਰਤਾਂ ਅਤੇ ਬੱਚੇ) ਮਾਨਸਾ, ਐਸਆਈ ਅੰਗਰੇਜ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ, ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਤੋੋਂ ਇਲਾਵਾ ਸ਼ਹਿਰ ਦੀਆ ਵੱਖ ਵੱਖ ਸੰਸਥਾਵਾਂ ,ਯੂਨੀਅਨਾਂ ਦੇ ਪ੍ਰਧਾਨ ਜਿਵੇ ਸਬਜੀ -ਫਰੂਟ ਯੂਨੀਅਨ, ਵਪਾਰ ਮੰਡਲ, ਆੜਤੀਆਂ ਯੂਨੀਅਨ, ਕਰਿਆਣਾ ਯੂਨੀਅਨ, ਹਲਵਾਈ ਯੂਨੀਅਨ, ਹੋੋਟਲ-ਰੈਸਟੋੋਰੈਟਾਂ ਦੇ ਪ੍ਰਧਾਨ, ਰੇਹੜੀ ਯੂਨੀਅਨ ਅਤੇ ਮੈਡੀਕਲ ਯੂਨੀਅਨ ਆਦਿ ਹਾਜ਼ਰ ਹੋਏ ।
ਸੁਰੇਂਦਰ ਲਾਂਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਹਾਜ਼ਰੀਨ ਨੂੰ ਅਪੀਲ ਕੀਤੀ ਗਈ ਕਿ ਕੋੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੇਜ਼ੀ ਨਾਲ ਵਧ ਰਹੀ ਹੈ ਅਤੇ ਜਿਲ੍ਹੇ ਅੰਦਰ ਵੀ ਕਾਫੀ ਕੇਸ ਕੋੋਰੋੋਨਾ ਪੌੌਜੇਟਿਵ ਆ ਰਹੇ ਹਨ। ਇਸ ਮਹਾਂਮਾਰੀ ਦੇ ਪਸਾਰ ਨੂੰ ਰੋੋਕਣ ਲਈ ਅਤੇ ਸਰਕਾਰ ਦੀਆ ਨਵੀਆ ਗਾਈਡਲਾਈਨਜ਼ ਤੋੋਂ ਜਾਣੂ ਕਰਵਾਉਣ ਲਈ ਅੱਜ ਤੁਹਾਡੇ ਸਾਰਿਆ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਸਰਕਾਰ ਦੀਆ ਨਵੀਆਂ ਗਾਈਡਲਾਈਨਜ ਅੱਜ ਸ਼ਾਮ ਤੋੋਂ ਲਾਗੂ ਹੋੋ ਜਾਣੀਆ ਹਨ। ਜਿਸ ਅਨੁਸਾਰ ਸ਼ਾਮ 8 ਵਜੇ ਤੋੋਂ ਸੁਭਾ 5 ਵਜੇ ਤੱਕ ਕਰਫਿਊ ਲੱਗ ਜਾਵੇਗਾ। ਇਸ ਲਈ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਸਰਕਾਰ ਵੱਲੋੋਂ ਪਬਲਿਕ ਦੇ ਬਚਾਅ ਲਈ ਲਾਗੂ ਕੀਤੀਆ ਗਾਈਡਲਾਈਨਜ ,ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ।
ਤੁਹਾਡਾ ਸਾਰਿਆ ਦਾ ਵੱਖ ਵੱਖ ਯੂਨੀਅਨਾਂ, ਜਥੇਬੰਦੀਆਂ ਦੀ ਨੁਮਾਇੰਦਗੀ ਕਰਨ ਦੇ ਮੱਦੇਨਜ਼ਰ ਫਰਜ਼ ਬਣਦਾ ਹੈ ਕਿ ਪਹਿਲਾਂ ਆਪ ਪਾਲਣਾ ਕਰੀਏ ਅਤੇ ਲੋੋਕਾਂ ਨੂੰ ਪਾਲਣਾ ਲਈ ਪ੍ਰੇਰਿਤ ਕਰੀਏ ਕਿ ਬਿਨਾ ਕੰਮਕਾਰ ਤੋੋਂ ਘਰਾਂ ਤੋੋਂ ਬਾਹਰ ਨਾ ਨਿਕਲਿਆ ਜਾਵੇ, ਹਰ ਸਮੇਂ ਮਾਸਕ ਪਾ ਕੇ ਰੱਖੀਏ, ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋੋਏ ਜਿਆਦਾ ਇਕੱਠ ਨਾ ਕੀਤਾ ਜਾਵੇ ।ਇੱਕ-ਦੂਜੇ ਤੋੋਂ ਦੂਰੀ (ਸੋੋਸ਼ਲ ਡਿਸਟੈਸਿੰਗ) ਬਣਾ ਕੇ ਰੱਖੀ ਜਾਵੇ, ਹੱਥ ਵਾਰ ਵਾਰ ਸਾਬਣ ਜਾਂ ਹੈਂਡ-ਸੈਨੀਟਾਈਜ਼ਰ ਨਾਲ ਸਾਫ ਰੱਖੇ ਜਾਣ। ਹਰ ਦੁਕਾਨਦਾਰ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋੋਏ ਆਪ ਖੁਦ, ਆਪਣੇ ਮੁਤਾਹਿਤ ਕੰਮ ਕਰਨ ਵਾਲੇ ਵਿਆਕਤੀਆਂ ਅਤੇ ਦੁਕਾਨ ਪਰ ਆਉਣ ਵਾਲੇ ਵਿਆਕਤੀਆਂ ਨੂੰ ਪੇ੍ਰਰਿਤ ਕਰਕੇ ਜਰੂਰੀ ਸਾਵਧਾਨੀਆਂ ਦੀ ਪਾਲਣਾ ਕਰਵਾਉਣੀ ਚਾਹੀਦੀ ਹੈ।
ਐਸਐਸਪੀ ਮਾਨਸਾ ਵੱਲੋੋਂ ਹਾਜ਼ਰੀਨ ਨੂੰ ਪ੍ਰੇਰਿਤ ਕਰਦਿਆ ਦੱਸਿਆ ਗਿਆ ਕਿ ਪ੍ਰਸਾਸ਼ਨ ਦਾ ਸਾਥ ਦਿੰਦੇ ਹੋੋਏ ਤੁਹਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਆਪਣਾ ਅਤੇ ਬਿਨਾ ਮਾਸਕ ਘੁੰਮਣ ਵਾਲੇ ਵਿਆਕਤੀਆਂ ਦਾ ਕੋੋਰੋੋਨਾ ਟੈਸਟ (ਆਰਡੀ, ਪੀਸੀਆਰ ਟੈਸਟ) ਕਰਵਾਈਏ ਅਤੇ 45 ਸਾਲ ਤੋੋਂ ਉਪਰ ਦੇ ਹਰੇਕ ਵਿਆਕਤੀ ਨੂੰ ਪ੍ਰੇਰਿਤ ਕਰਕੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਈਏ ਤਾਂ ਜੋੋ ਕੋਵਿਡ-19 ਨੂੰ ਅੱਗੇ ਫੈਲਣ ਤੋੋਂ ਰੋਕਿਆ ਜਾ ਸਕੇ।
ਇਸਤੋੋਂ ਬਾਅਦ ਐਸਐਸਪੀ ਮਾਨਸਾ ਵੱਲੋੋਂ ਸ੍ਰੀ ਰਜਨੀਸ਼ ਗੋਇਲ ਜਿਲ੍ਹਾ ਮੰਡੀ ਅਫਸਰ ਮਾਨਸਾ ਅਤੇ ਸ੍ਰੀ ਚਮਕੌੌਰ ਸਿੰਘ ਸੈਕਟਰੀ ਮਾਰਕੀਟ ਕਮੇਟੀ ਮਾਨਸਾ ਨਾਲ ਅਨਾਜ ਮੰਡੀ ਅਤੇ ਸਬਜੀ ਮੰਡੀ ਮਾਨਸਾ ਵਿਖੇ ਪਹੁੰਚ ਕੇ ਲੋੋੜੀਂਦੇ ਸੁਰੱਖਿਆਂ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਅਤੇ ਕੋਵਿਡ-19 ਦੀਆ ਸਾਵਧਾਨੀਆਂ ਦੀ ਮੁਕੰਮਲ ਪਾਲਣਾ ਸਬੰਧੀ ਲੋੜੀਂਦੀਆਂ ਸੇਧਾਂ ,ਹਦਾਇਤਾਂ ਦਿੱਤੀਆ ਗਈਆ।