ਜਿੰਮ ਦੀ ਫੀਸ ਮੰਗਣ 'ਤੇ ਮਾਲਕ ਨੂੰ ਮਾਰੀਆਂ ਗੋਲੀਆਂ
ਰੋਹਿਤ ਗੁਪਤਾ
ਗੁਰਦਾਸਪੁਰ , 11ਅਪ੍ਰੈਲ 2025 :
ਬੀਤੀ ਰਾਤ ਬਟਾਲਾ ਨੇੜੇ ਦੇ ਪਿੰਡ ਦਾਲਮ ਵਿੱਚ ਇੱਕ ਪੋਲਟਰੀ ਫਾਰਮ ਅਤੇ ਜਿਮਦੇ ਮਾਲਕ ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਵੱਲੋਂ ਪੋਲਟਰੀ ਫਾਰਮ ਦੇ ਮਾਲਕ ਤੇ ਗੋਲੀ ਚਲਾਈ ਗਈ।ਗਨੀਮਤ ਰਹੀ ਕਿ ਇਹ ਗੋਲੀ ਉਹ ਸ਼ਖਸ ਦੇ ਲੱਗਣ ਦੀ ਬਜਾਏ ਸ਼ਰਾਬ ਦੇ ਠੇਕੇ ਤੇ ਪਈ ਫਰਿਜ ਵਿੱਚ ਲੱਗ ਗਈ ।ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੱਲਬਾਤ ਦੌਰਾਨ ਜਿਸ ਸ਼ਖਸ ਤੇ ਗੋਲੀ ਚੱਲੀ ਉਸਦਾ ਕਹਿਣਾ ਹੈ ਕਿ ਉਹ ਪੋਲਟਰੀ ਫਾਰਮ ਅਤੇ ਜਿਮ ਚਲਾਉਂਦਾ ਹੈ । ਉਸ ਨੇ ਨਾਲ ਲੱਗਦੇ ਪਿੰਡ ਦੇ ਨੌਜਵਾਨਾਂ ਕੋਲੋਂ ਜਿਮ ਦੀ ਫੀਸ ਮੰਗੀ ਸੀ ਉਹ ਫੀਸ ਨਾ ਦੇਣ ਤੋਂ ਝਗੜਾ ਹੋਇਆ ਸੀ। ਉਸ ਝਗੜੇ ਦੇ ਵਿੱਚ ਉਹਨਾਂ ਤੇ ਪਰਚਾ ਵੀ ਦਰਜ ਹੋਇਆ ਸੀ ਹੁਣ ਉਹ ਪਰਚਾ ਵਾਪਸ ਲੈਣ ਲਈ ਦਬਾਅ ਪਾ ਰਹੇ ਹਨ ਅਤੇ ਉਸਨੂੰ ਲਗਾਤਾਰ ਧਮਕੀਆਂ ਆ ਰਹੀਆਂ ਹਨ।ਇਸੇ ਦੇ ਚਲਦੇ ਹੀ ਬੀਤੀ ਰਾਤ ਵੀ ਉਹਨਾਂ ਨੇ ਮੇਰੇ ਤੇ ਗੋਲੀ ਚਲਾਈ ਹੈ ।
ਤਫਤੀਸ਼ ਕਰ ਰਹੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਨਾਂ ਨੇ ਗੋਲੀ ਚਲਾਈ ਹੈ ਉਹਨਾਂ ਨਾਲ ਪੁਰਾਣੀ ਇਸਦੀ ਰੰਜਿਸ਼ ਹੈ ਜਲਦ ਦੋਸ਼ੀ ਗਿਰਫਤਾਰ ਕਰ ਲਏ ਜਾਣਗੇ।