ਛੋਟੇ ਛੋਟੇ ਬੱਚਿਆਂ ਵਿੱਚ ਵੀ ਨਜ਼ਰ ਆਇਆ ਦੇਸ਼ ਭਗਤੀ ਦਾ ਜਜ਼ਬਾ, ਅੱਤਵਾਦ ਦੇ ਵਿਰੋਧ ਵਿੱਚ ਨਾਅਰੇ ਲਗਾਉਂਦੇ ਨਿਕਲੇ ਸੜਕਾਂ ਤੇ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਹਨੁੰਮਾਨ ਚੌਂਕ ਵਿੱਚ ਇੱਕ ਵੱਖ ਤਰ੍ਹਾਂ ਦਾ ਨਜ਼ਾਰਾ ਨਜ਼ਰ ਆਇਆ ਜਦੋਂ ਛੋਟੇ ਛੋਟੇ ਬੱਚੇ ਹੱਥ ਵਿੱਚ ਤਿਰੰਗੇ ਝੰਡੇ ਲਹਿਰਾਉਂਦੇ ਅੱਤਵਾਦ ਦੇ ਵਿਰੋਧ ਵਿੱਚ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਂਦੇ ਸੜਕ ਤੇ ਨਜ਼ਰ ਆਏ । ਬੱਚਿਆਂ ਦਾ ਜਨੂਨ ਅਤੇ ਜੋਸ਼ ਉਥੋਂ ਗੁਜਰਣ ਵਾਲਿਆਂ ਨੂੰ ਰੁਕ ਰੁਕ ਕੇ ਰੁੱਖ ਵੇਖਣ ਅਤੇ ਬੱਚਿਆਂ ਨੂੰ ਸ਼ਾਬਾਸ਼ੀ ਦੇਣ ਲਈ ਮਜਬੂਰ ਕਰ ਰਿਹਾ ਸੀ। ਜਦੋਂ ਇਹਨਾਂ ਬੱਚਿਆਂ ਨੂੰ ਪੁੱਛਿਆ ਗਿਆ ਕਿ ਇਹਨਾਂ ਨੂੰ ਇਸ ਤਰ੍ਹਾਂ ਸੜਕ ਤੇ ਆਉਣ ਲਈ ਕਿਸ ਨੇ ਕਿਹਾ ਹੈ ਤਾਂ ਉਹਨਾਂ ਦਾ ਜਵਾਬ ਸੀ ਕਿ ਅਸੀਂ ਪਹਿਲਗਾਮ ਦੀ ਘਟਨਾ ਜਿਸ ਵਿੱਚ ਅੱਤਵਾਦੀਆਂ ਨੇ ਬਹੁਤ ਸਾਰੇ ਨਿਰਦੋਸ਼ ਲੋਕ ਮਾਰ ਦਿੱਤੇ ਹਨ, ਦੇ ਵਿਰੋਧ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ।
ਬੱਚਿਆਂ ਦੀ ਟੋਲੀ ਵਿੱਚ ਸ਼ਾਮਿਲ ਆਰਵ ਗੁਪਤਾ ਅਤੇ ਰਣਬੀਰ ਸਿੰਘ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਹੈ ਅਤੇ ਪਾਕਿਸਤਾਨ ਇਸ ਤੇ ਨਜ਼ਰ ਰੱਖਦਾ ਹੈ ਜਿਸ ਕਾਰਨ ਪਾਕਿਸਤਾਨ ਦੇ ਅੱਤਵਾਦੀ ਕਸ਼ਮੀਰ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਭਾਰਤੀ ਫੌਜ ਉਹਨਾਂ ਦੇ ਇਰਾਦੇ ਕਾਮਯਾਬ ਨਹੀਂ ਹੋਣ ਦੇਵੇਗੀ। ਬੱਚਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਤਵਾਦੀਆਂ ਨੂੰ ਕਰਾਰਾ ਜਵਾਬ ਦੇਣਗੇ ।
ਬੱਚਿਆਂ ਦੀ ਟੋਲੀ ਵਿੱਚ ਅੰਸ਼ ਮਹਾਜਨ, ਅਗਮਦੀਪ ਸਿੰਘ, ਵਿਆਂਸ਼ ਬੱਧਣ , ਆਰੂਸ਼ ਬੱਧਣ, ਅਰਸ਼ੀਆ ਮਹਾਜਨ, ਸੋਨੀਕਾ ਵਰਮਾ, ਸੰਯਮ ਪੁਰੀ, ਅੰਸ਼ ਵਰਮਾ, ਵਿਹਾਨ, ਗੁਰਨੂਰ ਕੌਰ, ਸਕਸ਼ਮ, ਕ੍ਰਿਸ਼ਨਾ ਆਦਿ ਵੀ ਸ਼ਾਮਿਲ ਸਨ।