Lawrence Bishnoi Interview: 7 ਪੁਲਿਸ ਮੁਲਾਜ਼ਮਾਂ ਦੇ ਪੌਲੀਗ੍ਰਾਫ ਟੈਸਟ ਕਰਵਾਉਣ ਲਈ ਅਦਾਲਤ ਨੇ ਪ੍ਰਗਟਾਈ ਸਹਿਮਤੀ
ਮੋਹਾਲੀ 27 ਅਪ੍ਰੈਲ, 2025 : Lawrence Bishnoi Interview: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 2023 'ਚ ਮੋਹਾਲੀ ਸੀ.ਆਈ.ਏ ਸਟਾਫ 'ਚੋਂ ਇਕ ਨਿੱਜੀ ਚੈਨਲ ਨੂੰ ਕਰਵਾਈ ਗਈ ਇੰਟਰਵਿਊ ਦੇ ਮਾਮਲੇ 'ਚ 7 ਪੁਲਿਸ ਮੁਲਾਜ਼ਮਾਂ ਦੇ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਅਦਾਲਤ ਨੇ ਸਹਿਮਤੀ ਦੇ ਦਿੱਤੀ ਹੈ।
ਐੱਸ.ਆਈ.ਟੀ. ਵਲੋਂ ਮੋਹਾਲੀ ਦੀ ਇਕ ਅਦਾਲਤ 'ਚ ਥਾਣੇਦਾਰ ਜਗਤਪਾਲ ਸਿੰਘ ਉਰਫ ਜੱਗੂ ਏ.ਐੱਸ.ਆਈ ਮੁਖਤਿਆਰ ਸਿੰਘ, ਸਿਪਾਹੀ ਸਿਮਰਨਜੀਤ ਸਿੰਘ, ਸਿਪਾਹੀ ਹਰਪ੍ਰੀਤ ਸਿੰਘ, ਸਿਪਾਹੀ ਬਲਵਿੰਦਰ ਸਿੰਘ, ਸਿਪਾਹੀ ਸਤਨਾਮ ਸਿੰਘ, ਸਿਪਾਹੀ ਅੰਮ੍ਰਿਤਪਾਲ ਸਿੰਘ ਦਾ ਪੌਲੀਗ੍ਰਾਫ ਟੈਸਟ ਕਰਵਾਉਣ ਲਈ ਅਰਜ਼ੀ ਦਾਇਰ ਕੀਤੀ ਸੀ।
ਇਸ ਅਰਜ਼ੀ 'ਤੇ ਸਾਰੇ ਪੁਲਿਸ ਮੁਲਾਜ਼ਮਾਂ ਨੇ ਸਹਿਮਤੀ ਪ੍ਰਗਟਾਈ। ਅਦਾਲਤ ਨੇ ਉਨ੍ਹਾਂ ਦਾ ਪੌਲੀਗ੍ਰਾਫ ਟੈਸਟ ਕਰਵਾਉਣ ਲਈ ਇਜਾਜ਼ਤ ਦੇ ਦਿੱਤੀ ਹੈ। ਇਸ ਕੇਸ ਦੇ ਜਾਂਚ ਅਧਿਕਾਰੀ ਨੂੰ ਹੁਕਮ ਕੀਤੇ ਗਏ ਹਨ ਕਿ ਉਹ ਨਿਯਮਾਂ ਮੁਤਾਬਕ ਸਹਿਮਤੀ ਪ੍ਰਗਟਾਉਣ ਵਾਲਿਆਂ ਦਾ ਪੋਲੀਗ੍ਰਾਫ ਟੈਸਟ ਕਰਵਾਵੇ।