← ਪਿਛੇ ਪਰਤੋ
ਮਾਨ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਡੈਡਲਾਈਨ ਤੈਅ, ਪੜ੍ਹੋ ਵੇਰਵਾ ਰਵੀ ਜੱਖੂ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 27 ਅਪ੍ਰੈਲ, 2025: ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਡੈਡਲਾਈਨ ਤੈਅ ਕਰ ਦਿੱਤੀ ਹੈ। ਸਰਕਸਾਰ ਦੀ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਨੂੰ 31 ਮਈ ਤੱਕ ਨਸ਼ਾ ਮੁਕਤ ਬਣਾਉਣ ਦੀ ਡੈਡਲਾਈਨ ਤੈਅ ਕੀਤੀ ਗਈ ਹੈ। ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਡੈਡਲਾਈਨ ਜਾਰੀ ਕੀਤੀ ਹੈ। ਡੀ ਜੀ ਪੀ ਨੇ ਕਿਹਾ ਹੈ ਕਿ ਨਸ਼ਾ ਮੁਕਤ ਪੰਜਾਬ ਦੀ ਜ਼ਿੰਮੇਵਾਰੀ ਐਸ ਐਸ ਪੀ ਅਤੇ ਕਮਿਸ਼ਨਰ ਪੁਲਿਸ ਨੂੰ ਖੁਦ ਲੈਣੀ ਪਵੇਗੀ। ਉਹਨਾਂ ਕਿਹਾ ਕਿ ਹਰ ਖੇਤਰ ਨੂੰ ਨਸ਼ਾ ਮੁਕਤ ਬਣਾਉਣ ਲਈ ਐਸ ਐਸ ਪੀਜ਼ ਨੂੰ ਠੋਸ ਯੋਜਨਾ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਐਸ ਐਸ ਪੀ ਨੂੰ ਦੱਸਣਾ ਪਵੇਗਾ ਕਿ ਉਹ ਕਿਸ ਤਰੀਕੇ ਡਰੱਗਜ਼ ਦਾ ਸਫਾਇਆ ਕਰਨਗੇ। ਸਾਰੇ ਐਸ ਐਸ ਪੀਜ਼ ਨੂੰ ਪੁਲਿਸ ਹੈਡਕੁਆਰਟਰ ਵਿਚ ਨਸ਼ਾ ਖਤਮ ਕਰਨ ਦੀ ਡੈਡਲਾਈਨ ਦੱਸਣੀ ਪਵੇਗੀ। ਤੈਅ ਡੈਡਲਾਈਨ ਤੋਂ ਬਾਅਦ ਜੇਕਰ ਐਕਸ਼ਨ ਪਲਾਨ ਵਿਚ ਕੋਈ ਗੜਬੜ ਮਿਲੀ ਤਾਂ ਕਾਰਵਾਈ ਹੋਵੇਗੀ। ਡੈਡਲਾਈਨ ਤੋਂ ਬਾਅਦ ਜੇਕਰ ਨਸ਼ੇ ਮਿਲੇ ਤਾਂ ਜ਼ਿੰਮੇਵਾਰ ਅਫਸਰਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ।
Total Responses : 4