ਗੁਰਦਾਸਪੁਰ ਦੇ ਪਿੰਡ ਸਠਿਆਲੀ ਦੀ ਨੂੰਹ ਬਣੀ ਪਾਕਿਸਤਾਨੀ ਕੁੜੀ ਨੂੰ ਵੀ ਛੱਡਣਾ ਪੈ ਸਕਦਾ ਹੈ ਸਹੁਰਿਆਂ ਦਾ ਘਰ
ਘਰ ਵਾਲਾ ਕਹਿੰਦਾ ਮੇਰਾ ਤਾਂ ਉਜੜ ਜਾਏਗਾ ਪਰਿਵਾਰ ਸੱਤ ਮਹੀਨੇ ਦੀ ਗਰਭਵਤੀ ਹੈ ਮਾਰੀਆ
ਰੋਹਿਤ ਗੁਪਤਾ
ਗੁਰਦਾਸਪੁਰ : ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਸੇਕ ਹੁਣ ਰਾਜਨੀਤਿਕ ਆਰਥਿਕ ਮਸਲਿਆਂ ਤੋਂ ਬਾਅਦ ਸਮਾਜਿਕ ਅਤੇ ਪਰਿਵਾਰਿਕ ਮਾਮਲਿਆਂ ਨੂੰ ਵੀ ਲੱਗ ਰਿਹਾ ਹੈ ਜਿਸ ਦਾ ਖਮਿਆਜਾ ਭਾਰਤ ਵਿੱਚ ਰਹਿ ਰਹੀਆਂ ਪਾਕਿਸਤਾਨ ਦੀਆਂ ਲੜਕੀਆਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ ਅਜਿਹਾ ਹੀ ਇੱਕ ਮਾਮਲਾ ਜਿਲ੍ਾ ਗੁਰਦਾਸਪੁਰ ਦੇ ਪਿੰਡ ਸਠਿਆਲੀ ਵਿੱਚ ਦੇਖਣ ਨੂੰ ਆਇਆ ਜਿੱਥੇ ਦੇ ਨੌਜਵਾਨ ਸੋਨੂ ਮਸੀਹ ਪੁੱਤਰ ਬਲਦੇਵ ਮਸੀਹ ਨੇ ਪਾਕਿਸਤਾਨ ਤੇ ਜ਼ਿਲ੍ਾਗੁਜਰਾਂਵਾਲਾ ਚ ਰਹਿੰਦੀ ਆਪਣੇ ਹੀ ਮਜਹਬ ਦੀ ਲੜਕੀ ਮਾਰੀਆ ਪੁੱਤਰੀ ਸੈਮੂਅਨ ਸੀ ਨਾਲ ਕਰੀਬ 10 ਮਹੀਨੇ ਪਹਿਲਾਂ 8 ਜੁਲਾਈ 2024 ਨੂੰ ਪ੍ਰੇਮ ਵਿਆਹ ਕਰਵਾਇਆ ਸੀ। ਉਸਦੀ ਪਤਨੀ ਮਾਰੀਆ ਜੋ ਕੀ 7 ਮਹੀਨੇ ਦੀ ਗਰਭਵਤੀ ਹੈ ਤੇ ਹੁਣ ਉਹਨੂੰ ਅੱਜ ਪੁਲਿਸ ਅਧਿਕਾਰੀਆਂ ਵੱਲੋਂ ਭਾਰਤ ਛੱਡਣ ਦੇ ਹੁਕਮ ਸੁਣਾ ਦਿੱਤੇ ਗਏ ਹਨ। ਪਰਿਵਾਰ ਅਤੇ ਸਮਾਜ ਸੇਵਕ ਗ੍ਰਿਹ ਮੰਤਰਾਲੇ ਨੂੰ ਮਾਮਲੇ ਵਿੱਚ ਤੁਰੰਤ ਦਖਲ ਦੇ ਕੇ ਉਸ ਦਾ ਪਰਿਵਾਰ ਬਚਾਉਣ ਦੀ ਅਪੀਲ ਕਰ ਰਿਹਾ ਹੈ।
ਮਾਰੀਆ ਨੇ ਦੱਸਿਆ ਕਿ ਹੁਣ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਤੁਰੰਤ ਭਾਰਤ ਛੱਡਣ ਦੇ ਹੁਕਮ ਆ ਗਏ ਹਨ ਜਿਸ ਦੇ ਚਲਦਿਆਂ ਉਹ ਵੱਡੇ ਪਰਿਵਾਰਕ ਸੰਕਟ ਅਤੇ ਮਾਨਸਿਕ ਸੰਕਟ ਵਿੱਚ ਫਸ ਗਏ ਹਨ। ਉਹਨਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਵਿਆਹੀਆਂ ਹੋਈਆਂ ਲੜਕੀਆਂ ਨੂੰ ਇਸ ਹੁਕਮ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਪਰਿਵਾਰਿਕ ਮੈਂਬਰਾਂ ਦਾ ਵੀ ਮਾਨਸਿਕ ਤੌਰ ਤੇ ਕਾਫੀ ਤਨਾਅ ਵਧਿਆ ਹੋਇਆ ਹੈ ਅਤੇ ਉਹ ਬਾਰ-ਬਾਰ ਕਸ਼ਮੀਰ ਵਿੱਚ ਅੱਤਵਾਦੀ ਹਮਲਾ ਕਰਨ ਵਾਲੇ ਲੋਕਾਂ ਨੂੰ ਕੋਸ ਰਹੇ ਹਨ। ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਜਰੂਰ ਰਿਆਇਤ ਦਿੱਤੀ ਜਾਵੇ। ਗੌਰ ਤਲਬ ਹੈ ਕਿ ਮਾਰੀਆ ਇਸ ਵੇਲੇ ਸੱਤ ਮਹੀਨੇ ਦੀ ਗਰਭਵਤੀ ਹੈ ਇਹਨਾਂ ਹਾਲਾਤਾਂ ਵਿੱਚ ਪਰਿਵਾਰ ਅਤੇ ਉਸਦੇ ਪਤੀ ਨੂੰ ਮਾਰੀਆ ਦੀ ਭਾਰੀ ਫਿਕਰ ਹੈ ਅਤੇ ਮਾਰੀ ਵੀ ਇਸ ਹਾਲਤ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੀ ਹੈ। ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਇਨ ਬਿਨ ਪਾਲਣਾ ਕਰਨਾ ਉਹਨਾਂ ਦਾ ਫਰਜ਼ ਹੈ। ਹਲਕਾ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਤੇ ਨਿਸ਼ਾਨਦੇਹੀ ਕਰਕੇ ਪਾਕਿਸਤਾਨੀ ਨਾਗਰਿਕਾਂ ਨੂੰ ਕਾਨੂੰਨ ਅਨੁਸਾਰ ਵਾਪਸ ਭੇਜਿਆ ਜਾ ਰਿਹਾ ਹੈ।