ਨਾਮਵਰ ਗੁਰਦਰਸ਼ਨ ਸਿੰਘ ਸੈਣੀ ਟਿਊਬਵੈੱਲ ਇੰਜੀਨੀਅਰ CM ਨਾਇਬ ਸੈਣੀ ਦੀ ਹਾਜ਼ਰੀ ਚ ਭਾਜਪਾ ਵਿਚ ਸ਼ਾਮਲ
ਹਰਸ਼ਬਾਬ ਸਿੱਧੂ
ਡੇਰਾਬੱਸੀ, 26 ਅਪ੍ਰੈਲ, 2025 – ਡੇਰਾਬੱਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕਾਰੋਬਾਰੀ ਗੁਰਦਰਸ਼ਨ ਸਿੰਘ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਏ।
ਇਸ ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਹੋਰ ਸੀਨੀਅਰ ਭਾਜਪਾ ਆਗੂ ਮੌਜੂਦ ਸਨ।

Derabassi ਦੇ ਇੱਕ ਪੈਲੇਸ ਵਿੱਚ ਹੋਏ ਵੱਡੇ ਇਕੱਠ ਵਿੱਚ ਇਹ ਸ਼ਮੂਲੀਅਤ ਕੀਤੀ ਸੀ . ਇਸ ਮੌਕੇ ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸਾਬਕਾ ਮੰਤਰੀ ਮਹਾਰਾਣੀ ਪਰਨੀਤ ਕੌਰ,Haryana CM ਦੇ ਏਡੀਸੀ/ ਓਐਸਡੀ ਮਹਿੰਦਰ ਸਿੰਘ ,ਮਨਪ੍ਰੀਤ ਸਿੰਘ ਬਨੀ ਸੰਧੂ, ਸਾਬਕਾ ਸਪੀਕਰ ਗਿਆਨ ਚੰਦ ਗੁਪਤਾ, ਐਡਵੋਕੇਟ ਮੁਕੇਸ਼ ਗਾਂਧੀ, ਐਸਐਮਐਸ ਸੰਧੂ, ਸੰਜੀਵ ਖੰਨਾ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ , ਰਵਿੰਦਰ ਵੈਸ਼ਨਵ, ਜ਼ੀਰਕਪੁਰ ਤੋਂ ਕੌਂਸਲਰ ਹਰਜੀਤ ਸਿੰਘ ਮਿੰਟਾਂ, ਡੇਰਾ ਬੱਸੀ ਕੌਂਸਲਰ ਐਡਵੋਕੇਟ ਵਿਕਰਾਂਤ ਪਵਾਰ, ਟੋਨੀ ਸੈਣੀ, ਪਵਨ ਧੀਮਾਨ, ਸਾਬਕਾ ਸਰਪੰਚ ਮੇਜਰ ਸਿੰਘ ਪਰਾਗਪੁਰ, ਹਰਪ੍ਰੀਤ ਸਿੰਘ ਟਿੰਕੂ, ਮੋਨਾ ਸੈਣੀ, ਬਲਵਿੰਦਰ ਸਿੰਘ ਮੁਬਾਰਕਪੁਰ, ਰਵਿੰਦਰ ਬੱਤਰਾ, ਪੁਸ਼ਪਿੰਦਰ ਮਹਿਤਾ, ਸਨਤ ਭਾਰਦਵਾਜ , ਸੁਸ਼ੀਲ ਵਿਆਸ, ਸਰਜੀਤ ਸਿੰਘ ਈਸਾਪੁਰ, ਬਲਿਹਾਰ ਸਿੰਘ ਜਵਾਹਰਪੁਰ, ਨਿਰਮਲ ਸਿੰਘ ਨਿੰਮਾ, ਜ਼ੀਰਕਪੁਰ ਤੋਂ ਕੌਂਸਲਰ ਨੇਹਾ ਸਮੇਤ ਵੱਡੀ ਗਿਣਤੀ ਵਿੱਚ ਬੀਜੇਪੀ ਦੀਆ ਮਹਿਲਾ ਵਰਕਰਾਂ ਸਮੇਤ ਹਜ਼ਾਰਾਂ ਸਮਰਥਕ ਹਾਜ਼ਰ ਸਨ।