ਪੁਲਿਸ ਜਬਰ ਅਤੇ ਬਿਨਾਂ ਪੈਸੇ ਦਿੱਤਿਆਂ ਮੁਆਵਜੇ ਦੇ ਖਿਲਾਫ 24 ਮਾਰਚ ਨੂੰ ਕਿਸਾਨਾਂ ਦਾ ਹੋਵੇਗਾ ਰੇਲ ਰੋਕੋ
ਰੋਹਿਤ ਗੁਪਤਾ
ਗੁਰਦਾਸਪੁਰ 23 ਮਾਰਚ 2025 - ਇੱਥੇ ਸੂਬੇ ਦੇ ਸੀਨੀਅਰ ਕੋਰ ਕਮੇਟੀ ਮੈਂਬਰ ਸਵਿੰਦਰ ਸਿੰਘ ਚੌਤਾਲਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਮਸਾਣੀਆਂ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਿਤੀ 11 ਮਾਰਚ ਨੂੰ ਤੜਕ ਸਵੇਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਬਿਨਾਂ ਪੈਸੇ ਦਿੱਤੇ ਆਂ ਕਿਸਾਨਾਂ ਦੀਆਂ ਜਮੀਨਾਂ ਦੇ ਉੱਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਕਿਸਾਨਾਂ ਤੇ ਢਾਏ ਗਏ ਤਸ਼ੱਦਦ ਦੇ ਵਿਰੋਧ ਦੇ ਵਿੱਚ ਡੀਸੀ ਦਫਤਰ ਗੁਰਦਾਸਪੁਰ ਵੱਲੋਂ ਅਜੇ ਤੱਕ ਕੋਈ ਯੋਗ ਹੱਲ ਨਹੀਂ ਕੀਤਾ ਗਿਆ ਜਿਸ ਦੇ ਵਿਰੋਧ ਦੇ ਵਿੱਚ 24 ਮਾਰਚ ਨੂੰ ਗੁਰਦਾਸਪੁਰ ਵਿਖੇ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਭਗਵੰਤ ਮਾਨ ਅਤੇ ਕੇਂਦਰ ਦੀ ਸਰਕਾਰ ਵੱਲੋਂ 19 ਮਾਰਚ ਸ਼ਾਮ ਨੂੰ ਕਿਸਾਨਾਂ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਕਰਦਿਆਂ ਮੋਰਚੇ ਦਾ ਭਾਰੀ ਨੁਕਸਾਨ ਕੀਤਾ ਗਿਆ ਹੈ ਜਿਸ ਦੇ ਵਿਰੋਧ ਵਿੱਚ ਭਾਰਤ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਲਗਾਤਾਰ ਫੂਕੇ ਜਾ ਰਹੇ ਹਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਭਾਈਵਾਲ ਬਣ ਕੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਨਜ਼ਰ ਅੰਦਾਜ਼ ਕਰਦਿਆਂ ਅੱਜ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਉੱਤੇ ਅੰਨਾ ਜਬਰ ਢਾ ਕੇ ਕਾਰਪੋਰੇਟ ਨੂੰ ਆਪਣਾ ਚੰਗਾ ਪੱਖ ਪੇਸ਼ ਕਰਨ ਵਿੱਚ ਰੁੱਝੀ ਹੋਈ ਹੈ ਉਹਨਾਂ ਕਿਹਾ ਕਿ ਸਰਕਾਰ ਦਾ ਇਹ ਬੇਇਜਤ ਭਰਿਆ ਰਵਈਆਂ ਕਿਸਾਨਾਂ ਮਜ਼ਦੂਰਾਂ ਪ੍ਰਤੀ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਜੇਲਾਂ ਵਿੱਚ ਬੰਦ ਆਗੂਆਂ ਦੀ ਰਿਹਾਈ ਦੇ ਲਈ ਅਤੇ ਜਮੀਨਾਂ ਦੀ ਯੋਗ ਮੁਆਵਜੇ ਦੇ ਲਈ 24 ਮਾਰਚ ਤੋਂ ਬਰਦਾਸ਼ਪੁਰ ਵਿਖੇ ਰੇਲ ਦਾ ਧਰਨਾ ਆਰੰਭ ਕੀਤਾ ਜਾਵੇਗਾ।
ਇਸ ਮੌਕੇ ਗੁਰਮੁਖ ਸਿੰਘ ਖਾਨ, ਕਿਰਮਲ ਸਿੰਘ ਬੱਜੂਮਾਨ, ਹਰਭਜਨ ਸਿੰਘ ਵਿਰਕ, ਸੁਖਜਿੰਦਰ ਸਿੰਘ ਗੋਹਤ ,ਬੀਬੀ ਹਰਜੀਤ ਕੌਰ ,ਜਸਬੀਰ ਕੌਰ ਅਤੇ ਹੋਰ ਜਿਲਾ ਪੱਧਰੀ ਆਗੂ ਹਾਜ਼ਰ ਸਨ।