ਭਗਵੰਤ ਮਾਨ ਦੀ ਰਾਜਪਾਲ ਨਾਲ ਮਿਲਣੀ ਸੋਮਵਾਰ ਨੂੰ - ਚਾਹ 'ਤੇ ਹੋਵੇਗੀ ਬਿਲਾਂ ਅਤੇ ਹੋਰ ਮੁੱਦਿਆਂ ਦੀ ਚਰਚਾ -ਵਜ਼ਾਰਤ ਵਿੱਚ ਵਾਧੇ ਦੀਆਂ ਅਟਕਲਾਂ ਸਿਰਫ਼ ਅਫ਼ਵਾਹ
Babushahi Bureau
ਚੰਡੀਗੜ੍ਹ, 22 ਮਾਰਚ, 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਸੋਮਵਾਰ ਨੂੰ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨਾਲ ਰਾਜਭਵਨ ਵਿੱਚ ਚਾਹ ਤੇ ਮਿਲਣੀ ਕਰਨਗੇ । ਰਾਜਪਾਲ ਦੇ ਸੱਦੇ ਤੇ ਹੋ ਰਾਹੀਂ ਇਸ ਮਿਲਣੀ ਵਿੱਚ ਵਿਧਾਨ ਸਭਾ ਦੇ ਕੁਝ ਬਿਲਾਂ, ਕੁਝ ਨਿਯੁਕਤੀਆਂ ਅਤੇ ਸਟੇਟ ਦੇ ਹੋਰ ਮੁੜਿਆ ਤੇ ਚਰਚਾ ਹੋਵੇਗੀ
ਸਰਕਾਰ ਦੇ ਆਲ੍ਹਾ ਸੂਤਰਾਂ ਅਨੁਸਾਰ ਇਸ ਮੀਟਿੰਗ ਵਿੱਚ ਵਜ਼ਾਰਤ ਵਿੱਚ ਵਾਧੇ ਦਾ ਕੋਈ ਮੁੜ ਨਹੀਂ ਹੈ । ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਫਸਰ ਨੇ ਵਜਾਰਤੀ ਵਾਧੇ ਦੀਆਂ ਖਬਰਾਂ ਨੂੰ ਨਿਰੀ ਬੇਤੁਕੀਆਂ ਅਤੇ ਨਿਰੋਲ ਅਫਵਾਹਾਂ ਕਰਾਰ ਦਿੱਤਾ । ਇਹ ਕਿਹਾ ਗਿਆ ਕਿ ਮੁੱਖ ਮੰਤਰੀ ਦੀ ਰਾਜਪਾਲ ਨਾਲ ਇਹ ਚਾਹ- ਮਿਲਣੀ ਕਾਫੀ ਦੇਰ ਤੋਂ ਲਟਕ ਰਾਹੀਂ ਸੀ ।