ਬਾਬਾ ਗੁਰਚਰਨ ਸਿੰਘ ਦੁੱਲਚੀ ਮਾਜਰਾ ਵਾਲਿਆਂ ਦੇ ਸਪੁੱਤਰ ਨਮਿੱਤ ਭੋਗ ਅਤੇ ਸ਼ਰਧਾਂਜ਼ਲੀ ਸਮਾਗਮ ਕਰਵਾਇਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 23 ਮਾਰਚ 2025: ਬਾਬਾ ਗੁਰਚਰਨ ਸਿੰਘ ਦੁੱਲਚੀ ਮਾਜਰਾ ਵਾਲਿਆਂ ਦੇ ਸਪੁੱਤਰ ਸਵ. ਭਾਈ ਮਨਪ੍ਰੀਤ ਸਿੰਘ ਨਮਿੱਤ ਭੋਗ ਅਤੇ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਸ੍ਰੀ ਸਹਿਜ ਪਾਠ ਸਾਹਿਬ ਜੀ ਭੋਗ ਪਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਸ਼ਖ਼ਸੀਅਤਾਂ ਨੇ ਇਸ ਸ਼ੋਕ ਸਭਾ ਵਿੱਚ ਹਾਜ਼ਰੀਆਂ ਭਰੀਆਂ।
ਇਸ ਉਪਰੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਨੇ ਕੀਰਤਨ ਕੀਤਾ। ਇਸ ਉਪਰੰਤ ਪ੍ਰਭ ਆਸਰਾ ਲਿਆ ਦੇ ਮੁੱਖੀ ਭਾਈ ਸ਼ਮਸ਼ੇਰ ਸਿੰਘ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਬਾਬਾ ਬਲਵੀਰ ਸਿੰਘ ਧਿਆਨੂੰ ਮਾਜਰਾ, ਬਾਬਾ ਭੁਪਿੰਦਰ ਸਿੰਘ ਮਾਜਰਾ, ਭਾਈ ਹਰਜੀਤ ਸਿੰਘ ਹਰਮਨ, ਬਾਬਾ ਸੁੱਖਪਾਲ ਸਿੰਘ ਭੈਰੋਂਮਾਜਰਾ, ਬਾਬਾ ਭੁਪਿੰਦਰ ਸਿੰਘ ਸੰਗਤਪੁਰਾ, ਵਿਧਾਇਕ ਚਰਨਜੀਤ ਸਿੰਘ ਚੰਨੀ, ਬਸਪਾ ਆਗੂ ਰਜਿੰਦਰ ਸਿੰਘ ਨਨਹੇੜੀਆ, ਰਵਿੰਦਰ ਸਿੰਘ ਵਜੀਦਪੁਰ, ਸਰਬਜੀਤ ਸਿੰਘ ਜੱਸੀ, ਦਰਸ਼ਨ ਸਿੰਘ ਖੇੜਾ, ਕੌਂਸਲਰ ਰਾਜੀ ਮੋਰਿੰਡਾਂ, ਢਾਡੀ ਜਸਪਾਲ ਸਿੰਘ ਤਾਨ, ਭੁਪਿੰਦਰ ਸਿੰਘ ਬਜਰੂੜ, ਕੁਲਵੰਤ ਸਿੰਘ ਸੈਣੀ, ਜਸਮੇਰ ਸਿੰਘ ਬਾਠ ਢੰਗਰਾਲੀ ਸ਼ਮਸ਼ੇਰ ਸਿੰਘ ਬੱਗਾ ਜਰਨਲ ਸਕੱਤਰ ਸਤਲੁਜ ਪ੍ਰੈਸ ਕਲੱਬ ਰੋਪੜ ਤੇ ਗੁਰਵਿੰਦਰ ਸਿੰਘ ਸੋਨਾ ਆਦਿ ਆਗੂਆਂ ਨੇ ਮਨਪ੍ਰੀਤ ਸਿੰਘ ਦੀਆਂ ਜੀਵਨ 'ਚ ਸਮਾਜ ਪ੍ਰਤੀ ਸੇਵਾਵਾਂ ਦਾ ਜ਼ਿਕਰ ਕਰਦਿਆਂ ਸਰਧਾਂਜ਼ਲੀ ਭੇਂਟ ਕੀਤੀ। ਇਸ ਦੌਰਾਨ ਮਨਪ੍ਰੀਤ ਸਿੰਘ ਦੀ ਯਾਦ 'ਚ ਖੂਨਦਾਨ ਕੈਂਪ ਲਗਾਇਆ ਗਿਆ।