ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਮੋਰਚਿਆਂ ਖਿਲਾਫ ਕੀਤੀ ਕਾਰਵਾਈ ਨੂੰ ਲੈ ਕੇ ਪੁਤਲਾ ਫੂਕਿਆ
ਅਸ਼ੋਕ ਵਰਮਾ
ਬਠਿੰਡਾ, 23 ਮਾਰਚ 2025:ਸ਼ੰਭੂ ਖਨੌਰੀ ਮੋਰਚਿਆ ਨੂੰ ਉਖਾੜਨ ਅਤੇ ਗੱਲਬਾਤ ਲਈ ਸੱਦ ਕੇ ਕਿਸਾਨਾਂ ਨੂੰ ਗਿਰਫ਼ਤਾਰ ਕਰਨ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਗਹਿਰੀ ਭਾਗੀ ਵਿਖੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਖਿਲਾਫ ਜ਼ੋਰਦਾਰ ਨਾਅਰੇ ਬਾਜੀ ਕਰਦਿਆਂ ਪੁਤਲਾ ਸਾੜਿਆ। ਇਸ ਮੌਕੇ ਇਕੱਠ ਨੂੰ ਭਾਕਿਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਵੀਰ ਸਿੰਘ ਗਹਿਰੀ ਭਾਗੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਕਿਸਾਨਾਂ ਪ੍ਰਤੀ ਰਵਈਏ ਦੀ ਨਿਖੇਧੀ ਕੀਤੀ ਕਿ ਉਕਤ ਮੋਰਚਿਆ ਤੇ ਕਿਸਾਨਾਂ ਦਾ ਪਰਦਰਸ਼ਨ ਕੇਂਦਰ ਸਰਕਾਰ ਖਿਲਾਫ ਸੀ ਪਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਨੇ ਕਿਸਾਨਾਂ ਤੇ ਜਬਰ ਕੀਤਾ ।
ਕਿਸਾਨ ਆਗੂ ਜਗਸੀਰ ਸਿੰਘ ਜੱਗਾ ਪਿੰਡ ਪ੍ਰਧਾਨ, ਮਹਿੰਦਰ ਸਿੰਘ ਮੀਤ ਪ੍ਰਧਾਨ, ਮਨਜੀਤ ਸਿੰਘ ਜੀਤੂ, ਬੋਹੜ ਪ੍ਰੇਮੀ, ਗੁਰਜੰਟ ਸਿੰਘ ਖਾਲਸਾ, ਮੱਘਰ ਸਿੰਘ ਖਾਲਸਾ, ਗੋਰਾ ਸਿੰਘ ਖਾਲਸਾ, ਬੱਬੂ ਸਿੰਘ, ਕੇਵਲ ਸਿੰਘ ਪੰਮੀ, ਕੀਪਾ ਸਿੰਘ, ਜਗਦੇਵ ਸਿੰਘ, ਸੰਤੋਖ ਪ੍ਰੇਮੀ, ਸਰਜੀਤ ਸਿੰਘ ਸੀਤਾ,ਅਤੇ ਬੂਟਾ ਸਿੰਘ ਭੁੱਲਰ ਪ੍ਰੈਸ ਸਕੱਤਰ ਨੇ ਡੱਲੇਵਾਲ ਸਣੇ ਸਮੂਹ ਕਿਸਾਨ ਆਗੂਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ।