ਅਕਾਲ ਫਿਲਮ ਚ ਗੁਰਦਾਸਪੁਰ ਦੇ ਨੌਜਵਾਨ ਨੇ ਨਿਭਾਇਆ ਗਿੱਪੀ ਗਰੇਵਾਲ ਦੇ ਸਾਥੀ ਨਿਹੰਗ ਸਿੰਘ ਦਾ ਰੋਲ
100 ਪਿੰਡ ਵਾਸੀਆਂ ਨੂੰ ਲੈ ਕੇ ਆਇਆ ਫਿਲਮ ਦਿਖਾਉਣ, ਕਹਿੰਦਾ ਕੁਝ ਵੀ ਫਿਲਮ ਵਿੱਚ
ਰੋਹਿਤ ਗੁਪਤਾ
ਗੁਰਦਾਸਪੁਰ : ਗਿੱਪੀ ਗਰੇਵਾਲ ਦੀ ਅਕਾਲ ਫਿਲਮ ਦਾ ਜਿੱਥੇ ਕਈ ਸ਼ਹਿਰਾਂ ਵਿੱਚ ਨਿਹੰਗ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਫਿਲਮ ਦਾ ਪ੍ਰਦਰਸ਼ਨ ਵੀ ਰੋਕਿਆ ਜਾ ਰਿਹਾ ਹੈ ਉਥੇ ਹੀ ਗੁਰਦਾਸਪੁਰ ਵਿੱਚ ਇਹ ਫਿਲਮ ਬੜੇ ਅਮਨ ਅਮਾਨ ਨਾਲ ਚੱਲ ਰਹੀ ਹੈ। ਫਿਲਮ ਵਿੱਚ ਗਿੱਪੀ ਗਰੇਵਾਲ ਦੇ ਸਾਥੀ ਨਿਹੰਗ ਸਿੰਘ ਦਾ ਰੋਲ ਗੁਰਦਾਸਪੁਰ ਦੇ ਪਿੰਡ ਅਮੀਪੁਰ ਦੇ ਰਹਿਣ ਵਾਲੇ ਨੌਜਵਾਨ ਸਿਮਰਨ ਸਿੰਘ ਨੇ ਨਿਭਾਇਆ ਹੈ । ਸਿਮਰਨ ਪੂਰੀ ਫਿਲਮ ਵਿੱਚ ਨਜ਼ਰ ਆਉਂਦਾ ਹੈ।ਅੱਜ ਉਹ ਆਪਣੇ 100 ਪਿੰਡ ਵਾਸੀਆਂ ਨੂੰ ਨਾਲ ਲੈ ਕੇ ਫਿਲਮ ਦਿਖਾਉਣ ਲਿਆਇਆ। ਫਿਲਮ ਵੇਖਣ ਤੋਂ ਬਾਅਦ ਜਿੱਥੇ ਨੌਜਵਾਨਾਂ ਨੇ ਕਿਹਾ ਕਿ ਫਿਲਮ ਵਿੱਚ ਕੁਝ ਵੀ ਗਲਤ ਨਹੀਂ ਹੈ ਬਲਕਿ ਫਿਲਮ ਸਿੰਘਾਂ ਦੀ ਬਹਾਦਰੀ ਨੂੰ ਦਰਸ਼ਾਉਂਦੀ ਹੈ ਉੱਥੇ ਹੀ ਫਿਲਮ ਵਿੱਚ ਨਿਹੰਗ ਸਿੰਘ ਦਾ ਰੋਲ ਨਿਭਾਉਣ ਵਾਲੇ ਸਿਮਰਨ ਸਿੰਘ ਨੇ ਕਿਹਾ ਕਿ ਇਹ ਇੱਕ ਕਾਲਪਨਿਕ ਫਿਲਮ ਹੈ ਪਰ ਪੂਰੀ ਦੀ ਪੂਰੀ ਫਿਲਮ ਸਿੰਘਾਂ ਦੀ ਹਿੰਮਤ ਅਤੇ ਬਹਾਦਰੀ ਦੇ ਕਿੱਸਿਆਂ ਨਾਲ ਭਰੀ ਹੋਈ ਹੈ। ਕੁਝ ਲੋਕ ਬੇਵਜਾ ਇਸ ਦਾ ਵਿਰੋਧ ਕਰ ਰਹੇ ਹਨ।