ਜ਼ਿਲਾ ਪਠਾਨਕੋਟ ਵਿਖੇ ਮੂੰਹ ਖੂਰ ਵੈਕਸੀਨ ਪਸ਼ੂਆ ਨੂੰ ਡੋਰ ਟੂ ਡੋਰ ਮੁਫ਼ਤ ਲਗਾਈ ਜਾਵੇਗੀ - ਡਾਕਟਰ ਮੁਕੇਸ਼ ਮਿੱਤਲ
ਕਿਸ਼ਨ ਚੰਦਰ
ਪਠਾਨਕੋਟ , 15 ਅਪ੍ਰੈਲ 2025 : ਮਾਨਯੋਗ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਖੇਤੀਬਾੜੀ ਅਤੇ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਅਤੇ ਪ੍ਮੱਖ ਸਕੱਤਰ ਸੀ੍ ਰਾਹੁਲ ਭੰਡਾਰੀ ਜੀ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਜ਼ਿਲਾ ਪਠਾਨਕੋਟ ਵਿਖੇ ਮੂੰਹ ਖੂਰ ਵੈਕਸੀਨ ਦੀ ਸੁਰੂਆਤ ਗੋਪਾਲ ਧਾਮ ਗਉਸਾਲਾ ਪਠਾਨਕੋਟ ਤੋ ਕੀਤੀ ਗਈ ਇਸ ਦਾ ਪ੍ਗਟਾਵਾ ਡਿਪਟੀ ਡਾਇਰੈਕਟਰ ਪਠਾਨਕੋਟ ਡਾਕਟਰ ਮੁਕੇਸ਼ ਮਿੱਤਲ ਜੀ ਨੇ ਕੀਤਾ ਉਨਾਂ ਦੱਸਿਆ ਕੀ ਪਠਾਨਕੋਟ ਜ਼ਿਲੇ ਨੂੰ 106100 ਖੁਰਾਕਾ ਐਸਕਾਡ ਸਕੀਮ ਅਧੀਨ ਪ੍ਰਾਪਤ ਹੋਈਆ ਹਨ ਇਹ ਵੈਕਸੀਨ ਪਸ਼ੂ ਪਾਲਕਾ ਦੇ ਪਸੂਆ ਨੂੰ ਮੁਫ਼ਤ ਲਗਾਈ ਜਾਣੀ ਹੈ ਅਤੇ ਕਿਸੇ ਪ੍ਕਾਰ ਦੀ ਫੀਸ ਨਹੀਂ ਵਸੂਲੀ ਜਾਵੇਗੀ ਜ਼ਿਲਾ ਪਠਾਨਕੋਟ ਵਿਖੇ ਮੂੰਹ ਖੂਰ ਵੈਕਸੀਨ ਨੂੰ ਲਗਾਉਣ ਲਈ 25 ਟੀਮਾਂ ਦਾ ਗਠਣ ਕੀਤਾ ਗਿਆ ਹੈ l ਇਹ ਟੀਮਾਂ ਵੈਕਸੀਨ ਨੂੰ ਪਸ਼ੂ ਪਾਲਕਾ ਦੇ ਪਸ਼ੂਆ ਨੂੰ ਡੋਰ ਟੂ ਡੋਰ ਮੁਫ਼ਤ ਲਗਾਉਣਾ ਯਕੀਨੀ ਬਣਾਉਣਗੀਆ ਡਾਕਟਰ ਮੁਕੇਸ਼ ਮਿੱਤਲ ਡਿਪਟੀ ਡਾਇਰੈਕਟਰ ਪਠਾਨਕੋਟ ਜੀ ਨੇ ਜ਼ਿਲਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆ ਨੂੰ ਇਹ ਵੈਕਸੀਨ ਜਰੂਰ ਲਗਵਾਉਣ ਵੈਕਸੀਨ ਨਾ ਲਗਵਾਉਣ ਦੀ ਸੂਰਤ ਵਿੱਚ ਪਸ਼ੂ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ ਪਸ਼ੂ ਪਾਲਣ ਧੰਦੇ ਨੂੰ ਹੋਰ ਮਜ਼ਬੂਤ ਕਰਨ ਲਈ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਅਤੇ ਪ੍ਮੱਖ ਸਕੱਤਰ ਸੀ੍ ਰਾਹੁਲ ਭੰਡਾਰੀ ਜੀ ਪਸ਼ੂ ਪਾਲਕਾ ਨੂੰ ਕਾਫ਼ੀ ਸਹੁਲਤਾ ਮੁਹੱਇਆ ਕਰਵਾਉਣ ਲਈ ਯਤਨ ਕਰ ਰਹੇ ਹਨ l
ਵਿਭਾਗ ਵਲੋਂ ਪਸ਼ੂ ਪਾਲਕਾ ਨੂੰ ਆਰਥਿਕ ਪੱਧਰ ਤੇ ਮਜਬੂਤ ਕਰਨ ਲਈ ਪੰਜਾਬ ਦਿਆ ਸਾਰੀਆਂ ਪਸ਼ੂ ਸੰਸਥਾਵਾਂ ਵਿਖੇ ਪਸ਼ੂਆ ਲਈ ਪੇਟ ਦੇ ਕੀੜੇ ਦੀਆਂ ਦਵਾਈਆਂ ਪਸ਼ੂ ਪਾਲਕਾ ਦੇ ਪਸੂਆ ਨੂੰ ਮੁਫ਼ਤ ਮੁਹੱਇਆ ਕਰਵਾਈਆ ਜਾ ਰਹੀਆਂ ਹਨ ਇਸ ਤੋਂ ਇਲਾਵਾ ਚਿੱਚੜਾ ਦੀਆ ਦਵਾਈਆਂ ਵੀ ਹਰੇਕ ਪਸ਼ੂ ਸੰਸਥਾ ਵਿਖੇ ਉਪਲੱਬਧ ਹੋ ਗਈਆ ਹਨ ਇਸ campaign ਵਿੱਚ ਸਹਾਇਕ ਨਿਰਦੇਸ਼ਕ ਡਾਕਟਰ ਹਰਦੀਪ ਕੁਮਾਰ ਸਹਾਇਕ ਨਿਰਦੇਸ਼ਕ ਡਾਕਟਰ ਨਰਿੰਦਰ ਕੁਮਾਰ ਅਤੇ ਸੀਨੀਅਰ ਵੈਟਨਰੀ ਅਫਸਰ ਪਠਾਨਕੋਟ ਡਾਕਟਰ ਵਿਜੈ ਕੁਮਾਰ ਵੈਟਨਰੀ ਅਫਸਰ ਪਠਾਨਕੋਟ ਡਾਕਟਰ ਪੂਜਾ ਸੋਨੀ ਜ਼ਿਲਾ ਵੈਟਨਰੀ ਇੰਸਪੈਕਟਰ ਸੀ੍ ਅਮਨਦੀਪ ਸਰਮਾ ਸੀਨੀਅਰ ਵੈਟਨਰੀ ਇੰਸਪੈਕਟਰ ਸੀ੍ ਸੁਰੇਸ਼ ਕੁਮਾਰ ਲੈਵਾਰਟਰੀ ਸਹਾਇਕ ਸ੍ਰੀ ਰਵੀ ਕੁਮਾਰ ਦਰਜਾਚਾਰ ਸ੍ਰੀ ਪ੍ਰਵੀਨ ਕੁਮਾਰ ਅਤੇ ਰਾਜ ਕੁਮਾਰ ਤੋਂ ਇਲਾਵਾ ਗਉਸਾਲਾ ਸੇਵਕ ਸ੍ਰੀ ਬਿ੍ਜੇਸ ਸਰਮਾ ਆਦਿ ਹਾਜਰ ਸਨ