ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਦੀ ਕਨਵੈੱਨਸ਼ਨ 16 ਅਪ੍ਰੈਲ ਨੂੰ ਲੁਧਿਆਣਾ ਵਿਖੇ
ਸੁਖਮਿੰਦਰ ਭੰਗੂ
ਲੁਧਿਆਣਾ 15 ਅਪ੍ਰੈਲ, 2025
ਪੰਜਾਬ ਰਾਜ ਪੈਨਸ਼ਨਰ ਮਹਾਸੰਘ ਵੱਲੋਂ 16. ਅਪ੍ਰੈਲ 2025 ਨੂੰ ਪੈਨਸ਼ਨਰ ਭਵਨ (ਡੀ.ਸੀ. ਆਫ਼ਿਸ ਕੰਪਲੈਕਸ), ਲੁਧਿਆਣਾ ਵਿਖੇ ਜਥੇਬੰਧਕ ਕਨਵੈੱਨਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਪੈਨਸ਼ਨਰ ਮਹਾਸੰਘ ਦੇ ਚੇਅਰਮੈਨ ਸੁਸ਼ੀਲ ਕੁਮਾਰ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ, ਡਾਕਟਰ ਮਹਿੰਦਰ ਕੁਮਾਰ ਸ਼ਾਰਦਾ, ਐਡੀਸ਼ਨਲ ਜਨਰਲ ਸਕੱਤਰ, ਗੁਰਦਿਆਲ ਸਿੰਘ, ਜਰਨੈਲ ਸਿੰਘ, ਇੰਦਰਪਾਲ ਸਿੰਘ ਸੈਣੀ, ਲਖਬੀਰ ਸਿੰਘ ਪ੍ਰੇਮ ਨਾਥ ਆਦਿ ਵੱਲੋਂ ਦੱਸਿਆ ਗਿਆ ਕਿ ਇਸ ਜਥੇਬੰਧਕ ਕਨਵੈੱਨਸ਼ਨ ਵਿਚ ਪੰਜਾਬ ਰਾਜ ਪੈਨਸ਼ਨਰ ਮਹਾਸੰਘ ਨਾਲ ਸਬੰਧਿਤ ਪੰਜਾਬ ਭਰ ਦੇ ਸਮੂਹ ਪ੍ਰਧਾਨ, ਜਨਰਲ ਸਕੱਤਰ, ਕਾਰਜਕਾਰੀ ਮੈਂਬਰਜ਼ ਤੇ ਗਵਰਨਿੰਗ ਬਾਡੀ ਦੇ ਸਮੂਹ ਅਹੁਦੇਦਾਰਾਂ ਤੋ ਇਲਾਵਾ ਪੰਜਾਬ ਰਾਜ ਦੀ ਹੋਰ ਭਰਾਤਰੀ ਪੈਨਸ਼ਨਰ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਇਸ ਮੌਕੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲ਼ੋਂ ਪਿਛਲੇ 4 ਸਾਲਾਂ ਦੌਰਾਨ ਕੀਤੇ ਗਏ ਸੰਘਰਸ਼ਾਂ ਵਿਚੋਂ ਕੀ ਖੱਟਿਆ ਅਤੇ ਕੀ ਗਵਾਇਆ। ਇਸ ਦੇ ਨਾਲ ਹੀ ਭਵਿੱਖ ਵਿੱਚ ਕੀਤੇ ਜਾਣ ਵਾਲੇ ਸੰਘਰਸ਼ਾਂ ਬਾਰੇ ਵੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।