ਨਾਜਾਇਜ਼ ਅਸਲੇ ਤੇ ਜਿੰਦਾ ਕਾਰਤੂਸ ਸਮੇਤ ਇਕ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 13 ਅਪਰੈਲ 2025 - ਪੁਲਸ ਕਮਿਸ਼ਨਰ ਸਵਪਨ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਹੇਠ ਨਜਾਇਜ਼ ਅਸਲਾ ਵੇਚਣ,ਰੱਖਣ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਅਤੇ ਹਰਪਾਲ ਸਿੰਘ DCP/INV, ਅਮਨਦੀਪ ਸਿੰਘ ਬਰਾੜ ADCP/ INV, ਰਾਜੇਸ਼ ਕੁਮਾਰ ਸ਼ਰਮਾਂ ACP/DETECTIV-2 ਦੀ ਅਗਵਾਈ ਤਹਿਤ ਇੰਚਾਰਜ INSP ਨਵਦੀਪ ਸਿੰਘ ਸਪੈਸ਼ਲ ਸੈੱਲ ਲੁਧਿਆਣਾ ਤੇ AGTF ਵੱਲੋਂ ਸਾਂਝੀ ਕਾਰਵਾਈ ਕਰਦਿਆਂ 3 ਨਜਾਇਜ਼ ਦੇਸੀ ਪਿਸਟਲ 32 ਬੋਰ,3 ਮੈਗਜ਼ੀਨ,13 ਜਿੰਦਾ ਰੌਂਦ 32 ਬੋਰ,ਰਿਵਾਲਵਰ 12 ਜਿੰਦਾ ਰੋਂਦ 32 ਬੋਰ, ਸਮੇਤ ਇੱਕ ਮੈਂਬਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੰਘ ਬਰਾੜ ADCP/INV ਨੇ ਦੱਸਿਆ ਕਿ 12ਅਪਰੈਲ ਨੂੰ ਇੰਚਾਰਜ INSP ਨਵਦੀਪ ਸਿੰਘ ਸਪੈਸ਼ਲ ਸੈੱਲ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਪੈਸ਼ਲ ਸੈੱਲ, ਲੁਧਿਆਣਾ ਦੀ ਪੁਲੀਸ ਪਾਰਟੀ ਦੇ ASI ਅਮਰਜੀਤ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਅਤੇ AGTF ਟੀਮ ਦੇ ਨਾਲ ਨਾਕਾਬੰਦੀ ਦੌਰਾਨ ਆਰੋਪੀ ਮੁਨੀਸ਼ ਕੁਮਾਰ ਲੁਧਿਆਣਾ ਨੂੰ 3 ਨਾਜਾਇਜ਼ ਦੇਸੀ ਪਿਸਟਲ 32 ਬੋਰ,3 ਮੈਗਜ਼ੀਨ, 13 ਜਿੰਦਾ ਰੌਂਦ 32 ਬੋਰ,ਰਿਵਾਲਵਰ 12 ਜਿੰਦਾ ਰੌਂਦ 32 ਬੋਰ ਸਮੇਤ ਕਾਬੂ ਕੀਤਾ ਸੀ। ਆਰੋਪੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 72 ਜ਼ੁਰਮ 25-54-59 Arms Act,ਥਾਣਾ ਸਾਹਨੇਵਾਲ ਲੁਧਿਆਣਾ ਵਿਖੇ ਦਰਜ ਕਰ ਕੇ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਤਫ਼ਤੀਸ਼ ਜਾਰੀ ਹੈ।