ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਲਾਰੇਬਾਜ਼ੀ ਤੇ ਫੋਕੀ ਨਾਅਰੇਬਾਜ਼ੀ ਦੀ ਬਜਾਏ ਲੋਕਹਿਤ ਦੀ ਰਾਜਨੀਤੀ ਅੱਜ ਦੇ ਸਮੇਂ ਦੀ ਮੁੱਖ ਮੰਗ - ਅਮਿਤੋਜ ਮਾਨ
ਸੁਖਮਿੰਦਰ ਭੰਗੂ
ਲੁਧਿਆਣਾ 13 ਅਪਰੈਲ 2025 - ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਲਾਰੇਬਾਜ਼ੀ ਤੇ ਫੋਕੀ ਨਾਅਰੇਬਾਜ਼ੀ ਦੀ ਬਜਾਏ ਲੋਕਹਿਤ ਦੀ ਰਾਜਨੀਤੀ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ । ਪੰਜਾਬ ਦੇ ਹੱਕਾਂ ਦੇ ਰਾਖਿਆਂ ਵੱਲੋਂ ਵਿਸਾਖੀ ਮੌਕੇ ਦਮਦਮਾ ਸਾਹਿਬ ਵਿਖੇ ਆਯੋਜਿਤ ਕੀਤੀ ਕਾਨਫ਼ਰੰਸ ਵਿੱਚ ਪ੍ਰਸਿੱਧ ਖੇਤੀ ਮਾਹਿਰ ਪ੍ਰੋਫੈਸਰ ਦਵਿੰਦਰ ਸ਼ਰਮਾਂ ਅਤੇ ਬੀਬੀ ਇੰਦਰਜੀਤ ਕੌਰ ਤੋਂ ਇਲਾਵਾ ਇਸ ਪ੍ਰੈਸ ਕਾਨਫ਼ਰੰਸ ਨੂੰ ਬਾਬਾ ਹਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ ।
ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮਾਂ ਬੋਲੀ ਨੂੰ ਸਮਰਪਿਤ ਸਮਾਜ ਸੁਧਾਰਕ ਲੱਖਾ ਸਿੰਘ ਸਿਧਾਣਾ ਨੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਤੇ ਪੇਸ਼ ਕਰਦਿਆਂ ਅਮਿਤੋਜ ਸਿੰਘ ਮਾਨ ਨੇ ਕਿਹਾ ਕਿ ਨਸ਼ੇ ਦੇ ਖ਼ਾਤਮੇ ਲਈ ਹਰ ਥਾਣੇ ਦੇ ਐਸ ਐਚ ਓ ਨੂੰ ਜਿਵੇਂ ਜ਼ਿੰਮੇਵਾਰੀ ਦੇਣ ਤੋਂ ਇਲਾਵਾ ਜਵਾਬਦੇਹੀ ਵੀ ਯਕੀਨੀ ਬਣਾਈ ਜਾਵੇ । ਰੇਤ ਬਜਰੀ ਦੇ ਕਾਲੇ ਧੰਦੇ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰੇਤ ਦੀ ਕਮਾਈ ਨਾਲ ਸਰਕਾਰੀ ਖ਼ਜ਼ਾਨੇ ਨੂੰ 15 ਹਜ਼ਾਰ ਕਰੋੜ ਰੁਪਏ ਮਿਲ ਸਕਦੇ ਹਨ ਪਰ ਅਜਿਹਾ ਹੁੰਦਾ ਇਸ ਲਈ ਕਿਉਂਕਿ ਮੌਜੂਦਾ ਤੇ ਸਾਬਕਾ ਹਾਕਮਾਂ ਦਰਮਿਆਨ ਲੁੱਟ ਦੇ ਮਾਲ ਦੀ ਸਾਂਝ ਭਿਆਲੀ ਦੇ ਚੱਲਦਿਆਂ ਉਹ ਕਾਲੀ ਕਮਾਈ ਨੂੰ ਆਪਸ ਵਿੱਚ ਵੰਡ ਲੈਂਦੇ ਹਨ । ਉਨ੍ਹਾਂ ਸੁਝਾਅ ਦਿੱਤਾ ਕਿ ਛਤਾਅ ਦੇ ਲਿਹਾਜ਼ ਨਾਲ ਮਕਾਨ ਮਾਲਕ ਤੋਂ ਨਾਂ ਮਾਤਰ ਟੈਕਸ ਉਗਰਾਹ ਕੇ ਉਸ ਨੂੰ ਰੇਤਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਜਦ ਕਿ ਮਾਇਨਿੰਗ ਦੇ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ ਕਿਉਂਕਿ ਉਕਤ ਟੈਕਸ ਦੀ ਆਮਦ ਸਦਕਾ ਰੇਤ ਮਾਫ਼ੀਆ ਤੇ ਰਾਜਸੀ ਆਗੂਆਂ ਦੇ ਖੀਸਿਆਂ ਵਿੱਚ ਜਾਣ ਵਾਲੀ ਦੌਲਤ ਜਨਤਕ ਖ਼ਜ਼ਾਨੇ ਚ ਜਮਾ ਹੋ ਜਾਵੇਗੀ ।
ਮਾਨ ਨੇ ਕਿਹਾ ਕਿ ਕਿਸੇ ਵੇਲੇ ਪੰਜਾਬੀ ਗੱਭਰੂਆਂ ਦੀ ਪਛਾਣ ਉਨ੍ਹਾਂ ਦੇ ਕੱਦ ਕਾਠ ਅਤੇ ਮਜ਼ਬੂਤ ਜੁੱਸੇ ਕਾਰਨ ਹੋਇਆ ਕਰਦੀ ਸੀ ਪਰ ਅੱਜ ਕੱਲ ਸਾਡੀ ਪਛਾਣ ਕੈਂਸਰ ਦੇ ਰੋਗੀਆਂ ਵਜੋਂ ਹੋਣ ਲੱਗ ਪਈ ਹੈ । ਇਸ ਦਾ ਮੁੱਖ ਕਾਰਨ ਧਰਤੀ ਦੇ ਹੇਠਲਾ ਤੇ ਉੱਪਰਲਾ ਪਾਣੀ ਹੈ , ਜੋ ਲਗਾਤਾਰ ਪਲੀਤ ਹੋ ਰਿਹਾ ਹੈ ਇਸ ਦੀ ਵਿਆਖਿਆ ਕਰਦਿਆਂ ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਨਦੀਆਂ -ਨਾਲਿਆਂ ਵਿੱਚ ਉੱਥੋਂ ਦੀਆਂ ਫ਼ੈਕਟਰੀਆਂ ਅਤੇ ਪੰਜਾਬ ਦੇ ਸ਼ਹਿਰਾਂ ਦਾ ਗੰਦਾ ਪਾਣੀ ਪੈਣ ਸਦਕਾ ਅੰਮ੍ਰਿਤ ਜਲ ਜ਼ਹਿਰ ਦਾ ਰੂਪ ਅਖਤਿਆਰ ਕਰਦਾ ਰਹਿੰਦਾ ਹੈ ਜੋ ਸਾਡੀ ਜ਼ਮੀਨ ਨੂੰ ਵੀ ਪਲੀਤ ਕਰ ਰਿਹਾ ਹੈ ।
ਸਿਰ ਵਾਰਨ ਦੀ ਲਫਾਜੀ ਨੂੰ ਮੁੱਢੋਂ ਹੀ ਰੱਦ ਕਰਦੇ ਆ ਉਨ੍ਹਾਂ ਕਿਹਾ ਕਿ ਹੁਣ ਸਿਰ ਜੋੜ ਕੇ ਸੋਚਣ ਦੀ ਲੋੜ ਹੈ ਤਾਂ ਕਿ ਪੰਜਾਬ ਅਤੇ ਪੰਜਾਬੀਅਤ ਦੀ ਹੋਂਦ ਨੂੰ ਬਚਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਜਿੱਥੇ ਅਸੀਂ ਹੋਰ ਗੰਭੀਰ ਸੰਕਟਾਂ ਦਾ ਸਾਹਮਣਾ ਕਰ ਰਹੇ ਹਾਂ ਉੱਥੇ ਅਗਲੇ ਤਿੰਨ ਚਾਰ ਸਾਲਾਂ ਤੱਕ ਪੰਜਾਬੀ ਭਾਈਚਾਰਾ ਆਪਣੇ ਸੂਬੇ ਵਿੱਚ ਹੀ ਘੱਟ ਗਿਣਤੀ ਵਿੱਚ ਆ ਜਾਵੇਗਾ ਇਸ ਲਈ ਜ਼ਰੂਰੀ ਹੈ ਕਿ ਦੂਜੇ ਰਾਜਾਂ ਚੋਂ ਆਉਣ ਵਾਲੇ ਪ੍ਰਵਾਸੀ ਭਰਾਵਾਂ ਨੂੰ ਰਹਿਣ ਦੀ ਤਾਂ ਇਜਾਜ਼ਤ ਭਾਵੇਂ ਦੇ ਦਿੱਤੀ ਜਾਵੇ ਪਰ ਉਨ੍ਹਾਂ ਨੂੰ ਇੱਥੇ ਜ਼ਮੀਨਾਂ ਖ਼ਰੀਦਣ ਦਾ ਹੱਕ ਨਾ ਦਿੱਤਾ ਜਾਵੇ ਜਿਵੇਂ ਕਿ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਪੰਜਾਬੀ ਜ਼ਮੀਨਾਂ ਦੀ ਖ਼ਰੀਦ ਨਹੀਂ ਕਰ ਸਕਦਾ । ਸਰਦਾਰ ਮਾਨ ਨੇ ਕਿਹਾ ਕਿ ਕਿਸੇ ਵੇਲੇ ਭਗਵੰਤ ਸਿੰਘ ਮਾਨ ਬੁੱਢੇ ਨਾਲੇ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਕਰਦੇ ਸਨ ਪਰ ਹੁਣ ਉਹ ਇਸ ਲਈ ਚੁੱਪ ਹੋ ਗਏ ਕਿਉਂਕਿ ਉਨ੍ਹਾਂ ਨੂੰ ਵੋਟਾਂ ਨਾਲੋਂ ਉਹਨਾਂ ਨੂੰ ਨੋਟਾਂ ਦੀ ਲੋੜ ਕਿਤੇ ਵੱਧ ਹੈ ਜੋ ਆਮ ਲੋਕਾਂ ਦੀ ਸਨਅਤਕਾਰਾਂ ਤੋਂ ਹੀ ਮਿਲ ਸਕਦੇ ਹਨ ।
ਆਪਣੇ ਸੰਬੋਧਨ ਰਾਹੀਂ ਸਮਾਜ ਸੇਵਕ ਲੱਖਾ ਸਿਧਾਣਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੀ ਐੱਮ ਸਕਿਉਰਿਟੀ ਵਿੱਚ ਸਿਪਾਹੀ ਤੋਂ ਲੈ ਕੇ ਡੀਐਸਪੀ ਰੈਂਕ ਤੱਕ ਦੇ ਅਧਿਕਾਰੀ ਬਾਹਰਲੇ ਸੂਬਿਆਂ ਤੋਂ ਆ ਰਹੇ ਹਨ ਜੋ ਪੰਜਾਬੀਆਂ ਨਾਲ ਸਰਾਸਰ ਧੱਕਾ ਹੈ ਉਨ੍ਹਾਂ ਦੱਸਿਆ ਕਿ ਕਿ ਪਿੱਛੇ ਗਏ ਪੰਜਾਬ ਵਿੱਚ ਹੋਈ ਭਰਤੀ ਸਮੇਂ ਪੰਜਾਬ ਤੋਂ ਸਿਰਫ਼ 50 ਲੋਕਾਂ ਨੂੰ ਰੁਜ਼ਗਾਰ ਮਿਲਿਆ ਜਦੋਂ ਕਿ ਬਾਹਰਲੇ ਰਾਜਾਂ ਨਾਲ ਸੰਬੰਧਿਤ 180 ਨੌਜਵਾਨ ਭਰਤੀ ਕੀਤੇ ਗਏ ਹਨ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਦੀ ਪ੍ਰਸ਼ੰਸਾ ਕਰਦਿਆਂ ਲੱਖਾ ਸਿਧਾਣਾ ਜੀ ਕਿਹਾ ਕਿ ਉਹ ਤਾਮਿਲ ਤੋਂ ਬਗੈਰ ਕਿਸੇ ਵੀ ਹੋਰ ਭਾਸ਼ਾ ਨੂੰ ਪ੍ਰਮੁੱਖਤਾ ਦੇਣ ਦੇ ਵਿਰੁੱਧ ਹਨ ਜਦਕਿ ਜਾਣਕਾਰੀ ਹਾਸਿਲ ਕਰਨ ਲਈ ਉਹ ਕਿਸੇ ਵੀ ਭਾਸ਼ਾ ਦਾ ਵਿਰੋਧ ਨਹੀਂ ਕਰਦੇ ਜਦੋਂ ਕਿ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਦੇ ਬੱਚਿਆਂ ਤੇ ਟੀਚਰਾਂ ਨੂੰ ਹਿੰਦੀ ਬੋਲਣ ਲਈ ਮਜਬੂਰ ਕੀਤਾ ਜਾਂਦਾ ਹੈ ।
ਦੋਵਾਂ ਆਗੂਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲਾਈਵ ਸਟਰੀਮ ਸਰਕਾਰ ਨੇ ਅੱਜ ਪੂਰੀ ਤਰਾਂ ਬੰਦ ਕਰ ਦਿੱਤੀ ਕਿਉਂਕਿ ਉਨ੍ਹਾਂ ਤੋਂ ਸਭ ਤੋਂ ਵੱਡਾ ਗੁਨਾਹ ਇਹ ਹੋਇਆ ਕਿ ਉਹ ਵੋਟ ਰਾਜਨੀਤੀ ਤੋ ਪੀੜਤ ਇਹਨਾਂ ਲੀਡਰਾਂ ਦੀ ਨੂਰਾ ਕੁਸ਼ਤੀ ਨੂੰ ਲਗਾਤਾਰ ਬੇਨਕਾਬ ਕਰਦੇ ਆਏ ਹਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੰਚ ਵੱਲੋਂ ਇੱਕ ਕਿਤਾਬਚਾ ਜਾਰੀ ਕੀਤਾ ਹੈ ਜੋ ਆਮ ਲੋਕਾਂ ਨੂੰ ਜਾਗਰਿਤ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ।