← ਪਿਛੇ ਪਰਤੋ
ਕੈਨੇਡਾ: ਉੱਘੇ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਨੂੰ ਸਦਮਾ - ਪਿਤਾ ਹਰਮਿੰਦਰ ਸਿੰਘ ਸਹੋਤਾ ਸਦੀਵੀ ਵਿਛੋੜਾ ਦੇ ਗਏ
ਹਰਦਮ ਮਾਨ
ਸਰੀ, 12 ਅਪ੍ਰੈਲ 2025-ਪੰਜਾਬੀ ਪ੍ਰੈਸ ਕਲੱਬ ਬੀ.ਸੀ. ਦੇ ਪ੍ਰਧਾਨ ਅਤੇ ਉੱਘੇ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦੇ ਪਿਤਾ ਹਰਮਿੰਦਰ ਸਿੰਘ ਸਹੋਤਾ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ। ਉਹ 78 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਪਿਛਲਾ ਪਿੰਡ ਪੰਜਾਬ ਦੇ ਜ਼ਿਲਾ ਜਲੰਧਰ ਵਿਚ ਬੜਾ ਪਿੰਡ ਸੀ। ਉਹ 2001 ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਮਕੈਨੀਕਲ ਇੰਜੀਨੀਅਰਿੰਗ ਦੀ ਉੱਚ ਵਿਦਿਆ ਪ੍ਰਾਪਤ ਹਰਮਿੰਦਰ ਸਿੰਘ ਸਹੋਤਾ ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ ਵਿਚ ਐਕਸੀਅਨ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਸਨ
Total Responses : 0