Canada : ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨਹੀਂ ਰਹੇ
ਹਰਦਮ ਮਾਨ
ਸਰੀ, 12 ਅਪ੍ਰੈਲ 2025-ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਸਰੀ-ਡੈਲਟਾ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ। ਉਹ ਲੱਗਭੱਗ 89 ਸਾਲਾਂ ਦੇ ਸਨ। ਭਾਰਤੀ ਨੇਵੀ ਵਿਚੋਂ ਅਫਸਰ ਵਜੋਂ ਸੇਵਾ ਮੁਕਤ ਹੋਣ ਮਗਰੋਂ ਉਹ ਕੈਨੇਡਾ ਆ ਕੇ ਵਸ ਗਏ ਸਨ। ਅਜੇ ਕੁਝ ਦਿਨ ਪਹਿਲਾਂ ਹੀ ਉਹਨਾਂ ਦੀਆਂ ਸੇਵਾਵਾਂ ਬਦਲੇ ਉਹਨਾਂ ਨੂੰ ਕਿੰਗ ਚਾਰਲਸ ਤਾਜਪੋਸ਼ੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 13 ਅਪ੍ਰੈਲ ਨੂੰ ਰਿਵਰ ਸਾਈਡ ਫਿਊਨਰਲ ਹੋਮ, ਡੈਲਟਾ ਵਿਖੇ ਦੁਪਹਿਰ 12.30 ਵਜੇ ਹੋਵੇਗਾ ਉਪਰੰਤ ਭੋਗ ਤੇ ਅੰਤਿਮ ਅਰਦਾਸ ਬਾਅਦ ਦੁਪਹਿਰ 2 ਵਜੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਰੀ ਡੈਲਟਾ ਵਿਖੇ ਹੋਵੇਗੀ।
.jpeg)