ਅੰਮ੍ਰਿਤਪਾਲ ਦੇ ਸਾਥੀ ਪੱਪਲਪ੍ਰੀਤ ਨੂੰ ਲਿਆਂਦਾ ਗਿਆ ਪੰਜਾਬ
ਅਜਨਾਲਾ ਕੋਰਟ 'ਚ ਕੀਤਾ ਪੇਸ਼
ਅੰਮ੍ਰਿਤਸਰ , 11ਅਪ੍ਰੈਲ 2025 : ਹਲਕਾ ਖਡੂਰ ਸਾਹਿਬ ਦੇ ਐਮਪੀ ਅੰਮ੍ਰਿਤਪਾਲ ਦਾ ਸਾਥੀ ਪੱਪਲਪ੍ਰੀਤ ਅਸਮ ਦੀ ਡਿਬਰੂਗੜ ਜੇਲ ਦੇ ਅੰਦਰ ਬੰਦ ਸੀ।
ਪਿਛਲੇ ਦਿਨੀ ਪੱਪਲਪ੍ਰੀਤ ਦੀ ਐਨਐਸਏ ਖਤਮ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਪੰਜਾਬ ਲਿਆਉਣ ਦੀ ਪ੍ਰਕਿਰਿਆ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ।
ਉਸ ਨੂੰ ਪੰਜਾਬ ਹੁਣ ਅਸਾਮ ਜੇਲ ਤੋਂ ਲਿਆਂਦਾ ਗਿਆ ਹੈ। ਅਤੇ ਅੱਜ ਉਸ ਨੂੰ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੰਮ੍ਰਿਤ ਪਾਲ ਦੇ ਕਰੀਬ ਸੱਤ ਤੋਂ ਅੱਠ ਸਾਥੀ ਪੰਜਾਬ ਲਿਆਂਦੇ ਜਾ ਚੁੱਕੇ ਨੇ।
ਅਸਾਮ ਜੇਲ ਦੇ ਵਿੱਚ ਹੁਣ ਇਕੱਲਾ ਅੰਮ੍ਰਿਤਪਾਲ ਹੀ ਬੰਦ ਰਹਿ ਗਿਆ ਹੈ।