ਕਰਨਲ ਬਾਠ ਕੇਸ: ਸਸਪੈਂਡਿਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ
ਰਵੀ ਜੱਖੂ
ਪਟਿਆਲਾ, 11 ਅਪ੍ਰੈਲ 2025- ਕਰਨਲ ਬਾਠ ਮਾਮਲੇ ਵਿੱਚ ਹੁਣ ਪਰਿਵਾਰ ਨੇ ਗੰਭੀਰ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਨੂੰ ਅਪੀਲ ਕੀਤੀ ਹੈ ਕਿ ਚਾਰ ਸਸਪੈਂਡਿਡ ਪੁਲਿਸ ਇੰਸਪੈਕਟਰਾਂ—ਸ਼ਮਿੰਦਰ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਹੈਰੀ ਬੋਪਾਰਾਈ, ਅਤੇ ਰੌਣੀ ਸਿੰਘ ਨੂੰ ਪਟਿਆਲਾ ਜ਼ੋਨ ਤੋਂ ਬਾਹਰ ਤਬਾਦਲਾ ਕੀਤਾ ਜਾਵੇ। ਇਹ ਅਪੀਲ ਜਸਵਿੰਦਰ ਕੌਰ ਬਾਠ, ਜੋ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਹਨ, ਨੇ 10 ਅਪ੍ਰੈਲ 2025 ਨੂੰ ਡੀਜੀਪੀ ਨੂੰ ਅਪੀਲ ਕੀਤੀ ਹੈ। ਉਹਨਾਂ ਦਾ ਦਾਅਵਾ ਹੈ ਕਿ ਇਹ ਇੰਸਪੈਕਟਰ ਉਨ੍ਹਾਂ ਦੇ ਪਰਿਵਾਰ 'ਤੇ ਜਾਨਲੇਵਾ ਹਮਲੇ ਦੇ ਦੋਸ਼ੀ ਹਨ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।
ਜਸਵਿੰਦਰ ਕੌਰ ਨੇ ਦੱਸਿਆ ਕਿ 13 ਤੋਂ 14 ਮਾਰਚ, 2025 ਦੀ ਰਾਤ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਵਿੱਚ ਇਹਨਾਂ ਚਾਰ ਇੰਸਪੈਕਟਰਾਂ ਨੇ ਉਨ੍ਹਾਂ ਦੇ ਪਤੀ ਪੁਸ਼ਪਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਅੰਗਦ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ। ਇਸ ਘਟਨਾ ਦੇ ਬਾਅਦ ਇਹਨਾਂ ਇੰਸਪੈਕਟਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਜਸਵਿੰਦਰ ਨੇ ਡੀਜੀਪੀ ਤੋਂ ਮੰਗ ਕੀਤੀ ਕਿ ਇਨ੍ਹਾਂ ਇੰਸਪੈਕਟਰਾਂ ਦਾ ਪਟਿਆਲਾ ਜ਼ੋਨ ਤੋਂ ਬਾਹਰ ਤਬਾਦਲਾ ਕੀਤਾ ਜਾਵੇ।