ਟੀਬੀ ਮੁਕਤ ਮੁਹਿੰਮ ਤਹਿਤ ਜਿਲਾ ਗੁਰਦਾਸਪੁਰ ਦੀ ਕਾਰਗੁਜ਼ਾਰੀ੍ ਰਹੇਗੀ ਵਧੀਆ -ਡਾ. ਕਲਸੀ
ਰੋਹਿਤ ਗੁਪਤਾ
ਗੁਰਦਾਸਪੁਰ 24 ਮਾਰਚ
ਵਿਸ਼ਵ ਟੀਬੀ ਦਿਵਸ ਮੌਕੇ ਅੱਜ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸ਼ਣ ਦੀ ਅਗੁਵਾਈ ਹੇਠ ਇੱਕ ਸਮਾਗਮ ਕੀਤਾ ਗਿਆ ।ਇਸ ਮੌਕੇ ਅਸਿਸਟੇੰਟ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਪ੍ਰਭਜੋਤ ਕੌਰ ਕਲਸੀ ਨੇ ਕਿਹਾ ਕਿ 100 ਦਿਨਾਂ ਟੀਬੀ ਮੁਕਤ ਮੁਹਿੰਮ ਵਿੱਚ ਸਮੂਹ ਮੁਲਾਜ਼ਮਾਂ ਨੇ ਵੱਢਮੁੱਲਾਂ ਯੋਗਦਾਨ ਪਾਇਆ । ਕਮਿਊਨਿਟੀ ਹੈਲਥ ਅਫਸਰ , ਐਮਐਲਟੀ, ਡਾਟਾ ਐੰਟਰੀ ਆਪਰੇਟਰ ਆਦਿ ਤਮਾਮ ਸਟਾਫ ਵੱਲੋਂ ਰਾਤ ਦਿਨ ਮੁਹਿੰਮ ਤਹਿਤ ਕੰਮ ਕੀਤਾ ਗਿਆ ।
ਉਨ੍ਹਾਂ ਕਿਹਾ ਕਿ ਟੀਬੀ ਹੋਣ ਦਾ ਖਦਸ਼ਾ ਉਨ੍ਹਾਂ ਨੂੰ ਰਹਿੰਦਾ ਹੈ ਜਿਵੇ ਕਿ ਟੀਬੀ ਮਰੀਜ਼ ਦੇ ਪਰਿਵਾਰ ਦਾ ਮੈਂਬਰ ਹੋਵੇ , ਰੋਗ ਪ੍ਰਤੀਰੋਧ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ , ਕੁਪੋਸ਼ਨ ਦੇ ਸ਼ਿਕਾਰ ਲੋਕ । ਮੁਹਿੰਮ ਤਹਿਤ ਇਨ੍ਹਾਂ ਲੋਕਾਂ ਦੀ ਸ਼ਨਾਖਤ ਸਭ ਤੋਂ ਪਹਿਲਾਂ ਕੀਤੀ ਗਈ। ਰਿਕਾਰਡ ਨੰਬਰਾਂ ਵਿੱਚ ਟੈਸਟ ਕੀਤੇ ਗਏ।
ਡਾ. ਸੁਚੇਤਨ ਅਬਰੋਲ ਨੇ ਕਿਹਾ ਕਿ ਹਾਈ ਰਿਸਕ ਏਰੀਆ ਜਿਵੇਂ ਕਿ ਮਲੀਨ ਬਸਤੀਆਂ , ਇੱਟ ਭੱਠੇ ਆਦਿ ਦਾ ਸਰਵੇ ਗਿਆ। ਸ਼ੱਕੀ ਮਰੀਜਾਂ ਦੇ ਸੈੱਪਲ ਟਰੂਨੈਟ ਮਸ਼ੀਨਾਂ ਵਾਲੇ 5 ਅਤੇ ਜਿਲੇ ਵਿੱਚ ਮੌਜੂਦ ਸੀਬੀਨੈਟ ਮਸ਼ੀਨ ਵਾਲੇ ਸੈੱਟਰ ਤੇ ਚੈਕ ਕੀਤੇ ਗਏ।
ਟੀਬੀ ਮਰੀਜਾਂ ਦੇ ਪੋਸ਼ਨ ਲਈ ਖੁਰਾਕ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਲਈ ਜਿਲਾ ਪ੍ਰਸ਼ਾਸ਼ਨ ਨੇ ਢੁਕਵੇਂ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ 2 ਹਫ਼ਤੇ ਤੋਂ ਪੁਰਾਣੀ ਖੰਘ, ਹਲਕਾ ਬੁਖਾਰ ਰਹਿਣਾ, ਥਕਵਟ ਰਹਿਣਾ, ਭੁੱਖ ਘੱਟ ਲਗਣਾ, ਵਜਨ ਘੱਟ ਜਾਣਾ ਆਦਿ ਟੀਬੀ ਦੇ ਲੱਛਣ ਹਨ। ਅਜਿਹਾ ਹੋਣ ਤੇ ਤੁਰੰਤ ਬਲਗਮ ਜਾ ਖੁੱਕ ਦੀ ਜਾਂਚ ਕਰਵਾਈ ਜਾਵੇ। ਇਸ ਮੌਕੇ ਜਿਲਾ ਐਪੀਡਮੋਲੋਜਿਸਟ ਡਾ. ਗੁਰਪ੍ਰੀਤ ਕੌਰ , ਮੈਡੀਕਲ ਅਫਸਰ ਸਕੂਲ ਹੈਲਥ ਡਾ. ਭਾਵਨਾ ਸ਼ਰਮਾ , ਡਾ. ਵੰਦਨਾ , ਡਾ. ਸੋਨਾਲੀ ਆਦਿ ਮੋਜੂਦ ਸਨ।