ਅਸਲਾ ਸਪਲਾਈ ਕਰਨ ਵਾਲਾ ਅੰਤਰਰਾਜ਼ੀ ਗਰੋਹ ਕਾਬੂ
- 14 ਪਸਤੌਲ 32 ਬੋਰ ,14 ਮੈਗਜ਼ੀਨ ਤੇ 2 ਜਿੰਦਾ ਕਾਰਤੂਸ ਤੇ 20 ਗ੍ਰਾਮ ਹੀਰੋਇਨ ਬਰਾਮਦ
- 3,50000 ਭਾਰਤੀ ਕਰਾਂਸੀ ਤੇ 33 ਵਿਦੇਸ਼ੀ ਡਾਲਰ ਵੀ ਬਰਾਮਦ
ਖੰਨਾ, 3 ਅਪ੍ਰੈਲ 2025 - ਖੰਨਾ ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਡਾ: ਯਾਦਵ
ਨੇ ਦਾਅਵਾ ਕੀਤਾ ਹੈ ਕਿ ਖੰਨਾ ਪੁਲਿਸ ਵੱਲੋਂ ਅਸਲ ਸਪਲਾਈ ਕਰਨ ਵਾਲੇ ਇਕ ਅੰਤਰਰਾਜ਼ੀ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਜਿਸ ਕੋਲੋ 32 ਬੋਰ ਦੇ 14 ਪਸਤੌਲ ,14ਮੈਗਜ਼ੀਨ ਤੇ 2 ਜਿੰਦਾ ਕਾਰਤੂਸ ਬਰਾਮਦ ਕਰਨ ਤੋ ਇਲਾਵਾ 20ਗ੍ਰਾਮ ਹੀਰੋਇਨ ,3 ਲੱਖ 50ਹਾਜ਼ਰ ਨਕਦ ਤੇ 33 ਵਿਦੇਸ਼ੀ ਡਾਲਰ ਬਰਾਮਦ ਕੀਤੇ ਗਏ ਹਨ।