ਕਲਾ ਕੇਂਦਰ ਵਿਖੇ ਸੰਗੀਤ, ਨਾਚ ਅਤੇ ਸੰਗੀਤ ਸਾਜਾਂ ਦੀ ਸਿਖਲਾਈ ਬਾਰੇ ਜਲਦੀ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ - ਐੱਸ.ਡੀ.ਐੱਮ.
ਰੋਹਿਤ ਗੁਪਤਾ
ਗੁਰਦਾਸਪੁਰ, 4 ਅਪ੍ਰੈਲ 2025- ਕਲਾ ਕੇਂਦਰ, ਗੁਰਦਾਸਪੁਰ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਸ੍ਰੀ ਮਨਜੀਤ ਸਿੰਘ ਰਾਜਲਾ, ਐੱਸ.ਡੀ.ਐਮ. ਗੁਰਦਾਸਪੁਰ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ ਕਲਾ ਕੇਂਦਰ ਗੁਰਦਾਸਪੁਰ ਵਿਖੇ ਬੱਚਿਆਂ ਅਤੇ ਵਿਦਿਆਰਥੀਆਂ ਲਈ ਜਲਦੀ ਹੀ ਪੇਂਟਿੰਗ, ਸੰਗੀਤ, ਨਾਚ ਸੰਗੀਤ ਸਾਜਾਂ ਦੀ ਸਿਖਲਾਈ ਇਤਆਦਿ ਲਈ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।
ਐੱਸ.ਡੀ.ਐੱਮ. ਗੁਰਦਾਸਪੁਰ ਮਨਜੀਤ ਸਿੰਘ ਰਾਜਲਾ ਨੇ ਕਿਹਾ ਕਿ ਸੰਗੀਤ ਅਤੇ ਵੱਖ-ਵੱਖ ਕਲਾਵਾਂ ਨਾਲ ਸਬੰਧਿਤ ਅਤੇ ਮਾਹਿਰ, ਗੁਰਦਾਸਪੁਰ ਦੇ ਨਾਗਰਿਕ, ਕਲਾਕਾਰ, ਸੰਗੀਤਕਾਰ, ਆਪਣੇ-ਆਪਣੇ ਵਿਸ਼ੇ ਪੜਾਉਣ ਲਈ ਬੇਨਤੀ ਪੱਤਰ ਡਿਪਟੀ ਕਮਿਸ਼ਨਰ, ਗੁਰਦਾਸਪੁਰ ਨੂੰ ਸੰਬੋਧਿਤ ਕਰਦੇ ਹੋਏ, ਜ਼ਿਲ੍ਹਾ ਹੈਰੀਟੇਜ ਸੋਸਾਇਟੀ ਦੇ ਦਫ਼ਤਰ ਵਿਚ 15 ਅਪ੍ਰੈਲ ਤੋਂ ਪਹਿਲਾ- ਪਹਿਲਾ ਜਮਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਲਾਸਾਂ ਦਾ ਸਮਾਂ ਅਤੇ ਫ਼ੀਸ ਨਿਰਧਾਰਿਤ ਨਿਯਮਾਂ ਅਨੁਸਾਰ ਲਈ ਜਾਵੇਗੀ।
ਐੱਸ.ਡੀ.ਐੱਮ.ਮਨਜੀਤ ਸਿੰਘ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕਾਂ ਨੂੰ ਸਹਿਯੋਗ ਅਤੇ ਆਪਣੇ ਬੱਚਿਆਂ ਨੂੰ ਜ਼ਿਲ੍ਹਾ ਹੈਰੀਟੇਜ ਸੋਸਾਇਟੀ ਵੱਲੋਂ ਕਲਾ ਕੇਂਦਰ, ਗੁਰਦਾਸਪੁਰ ਵਿਚ ਪ੍ਰਦਾਨ ਕੀਤੀਆਂ ਜਾਂ ਰਹੀਆਂ ਸਹੂਲਤਾਂ ਦਾ ਫ਼ਾਇਦਾ ਉਠਾਉਣ ਦੀ ਅਪੀਲ ਕੀਤੀ ਹੈ। ਇਸ ਮੀਟਿੰਗ ਵਿਚ ਪ੍ਰੋ: ਰਾਜ ਕੁਮਾਰ ਸ਼ਰਮਾ- ਜਨਰਲ ਸਕੱਤਰ, ਸ੍ਰੀ ਹਰਮਨਪ੍ਰੀਤ ਸਿੰਘ- ਜਾਇੰਟ ਸਕੱਤਰ, ਪਰਮਿੰਦਰ ਸਿੰਘ, ਕਨਵਰਜੀਤ ਰੱਤੜਾ ਸ਼ਾਮਿਲ ਹੋਏ।