California Senate ਦੀ Public Safety committee 'ਚ SB 509 ਸਰਬਸੰਮਤੀ ਨਾਲ ਪਾਸ, 100 ਤੋਂ ਵੱਧ ਲੋਕਾਂ ਨੇ ਪਾਈਆਂ ਹੱਕ ਚ ਵੋਟਾਂ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆ), 4 ਅਪ੍ਰੈਲ 2025- ਕੈਲੀਫ਼ੋਰਨੀਆ ਸੈਨੇਟਰ ਅੰਨਾ ਐੱਮ. ਕਾਬੈਲੇਰੋ ਵੱਲੋਂ ਪੇਸ਼ ਕੀਤਾ ਗਿਆ SB 509 ਬਿੱਲ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ (ਅੰਤਰਰਾਸ਼ਟਰੀ ਦਬਾਅ) ਨਾਲ ਨਜਿੱਠਣ ਲਈ ਹੈ। ਇਹ ਬਿੱਲ ਕੈਲੀਫ਼ੋਰਨੀਆ ਆਫ਼ਿਸ ਆਫ਼ ਇਮਰਜੈਂਸੀ ਸਰਵਿਸਜ਼ ਨੂੰ ਵਿਦੇਸ਼ੀ ਸਰਕਾਰਾਂ ਵੱਲੋਂ ਡਾਇਸਪੋਰਾ ਭਾਈਚਾਰਿਆਂ ਉੱਤੇ ਹੋ ਰਹੇ ਜ਼ੁਲਮ ਦੀ ਪਛਾਣ ਅਤੇ ਇਸ ਨਾਲ ਨਜਿੱਠਣ ਲਈ ਵਿਸ਼ੇਸ਼ ਟਰੇਨਿੰਗ ਵਿਕਸਤ ਕਰਨ ਲਈ ਕਹਿੰਦਾ ਹੈ। ਕੈਲੀਫ਼ੋਰਨੀਆ ਦੇ ਸੈਨੇਟਰ ਅੰਨਾ ਕਾਬੈਲੇਰੋ ਵੱਲੋਂ ਪੇਸ਼ ਕੀਤੇ ਗਏ SB 509 ਬਿੱਲ ਵਿੱਚ ਵਿਧਾਇਕਾ ਡਾ. ਜਸਮੀਤ ਕੌਰ ਬੈਂਸ ਨੇ ਸਹਿ-ਲੇਖਕ ਵਜੋਂ ਯੋਗਦਾਨ ਪਾਇਆ ਹੈ। ਇਸ ਤੋਂ ਪਹਿਲਾਂ, ਡਾ. ਬੈਂਸ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਵਿੱਚ ਮਿਲਤੇ ਜੁਲਦੇ Assembly Bill 3027 ਨੂੰ ਪੇਸ਼ ਕੀਤਾ ਸੀ।