← ਪਿਛੇ ਪਰਤੋ
ਮਹਿਲਾ ਪੁਲਿਸ ਕਾਂਸਟੇਬਲ ਦੀ ਥਾਰ ’ਚੋਂ ਮਿਲੀ ਹੈਰੋਇਨ, ਹੋਈ ਗ੍ਰਿਫਤਾਰ ਬਾਬੂਸ਼ਾਹੀ ਨੈਟਵਰਕ ਬਠਿੰਡਾ, 3 ਅਪ੍ਰੈਲ, 2025: ਬਠਿੰਡਾ ਵਿਚ ਤਾਇਨਾਤ ਇਕ ਮਹਿਲਾ ਕਾਂਸਟੇਬਲ ਹੈਰੋਇਨ ਮਾਮਲੇ ਵਿਚ ਗ੍ਰਿਫਤਾਰ ਕੀਤੀ ਗਈ ਹੈ। ਪੁਲਿਸ ਨੇ ਉਸਦੀ ਥਾਰ ਗੱਡੀ ਵਿਚੋਂ 17.71 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਿਸ ਮਗਰੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸਦੀ ਥਾਰ ਗੱਡੀ ਵੀ ਜ਼ਬਤ ਕਰ ਲਈ ਗਈ ਹੈ। ਵਿਵਾਦਾਂ ਵਿਚ ਰਹਿਣ ਵਾਲੇ ਇਸ ਮਹਿਲਾ ਕਾਂਸਟੇਬਲ ਦਾ ਨਾਂ ਰਮਨ ਦੱਸਿਆ ਜਾ ਰਿਹਾ ਹੈ।
Total Responses : 0