ਸਰਕਾਰ ਦੀ ਵੱਡੀ ਕਾਰਵਾਈ: BDPO ਸੁਲਤਾਨਪੁਰ ਲੋਧੀ ਤੋਂ ਚਾਰਜ ਲਿਆ ਵਾਪਸ
- ਪ੍ਰਬੰਧਕੀ ਸਕੱਤਰ , ਪੇਂਡੂ ਵਿਕਾਸ ਵਿਭਾਗ ਨੇ ਜਾਰੀ ਕੀਤੇ ਹੁਕਮ
- ਬੀ ਡੀ ਪੀ ਓ ਢਿਲਵਾਂ ਮਨਜੀਤ ਕੌਰ ਨੂੰ ਦਿੱਤਾ ਵਾਧੂ ਚਾਰਜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 2 ਅਪ੍ਰੈਲ 2025 - ਪੰਜਾਬ ਸਰਕਾਰ ਵੱਲੋਂ ਬੀ ਡੀ ਪੀ ਓ ਸੁਲਤਾਨਪੁਰ ਲੋਧੀ ਅਵਤਾਰ ਸਿੰਘ ਤੋਂ ਬੀ ਡੀ ਪੀ ਓ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਬੀ ਡੀ ਪੀ ਓ ਅਵਤਾਰ ਤੋਂ ਚਾਰਜ ਵਾਪਸ ਲੈ ਕੇ ਬੀ ਡੀ ਪੀ ਓ ਢਿਲਵਾਂ ਮਨਜੀਤ ਕੌਰ ਨੂੰ ਸੁਲਤਾਨਪੁਰ ਲੋਧੀ ਦਾ ਚਾਰਜ ਦਿੱਤਾ ਗਿਆ ਹੈ ।
ਅਵਤਾਰ ਸਿੰਘ ਜੋ ਕਿ ਸੀਨੀਅਰ ਸਹਾਇਕ (ਲੇਖਾ ) ਹਨ , ਨੂੰ ਤੁਰੰਤ ਪ੍ਰਭਾਵ ਨਾਲ ਮੁੱਖ ਦਫਤਰ ਵਿਖੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ ।
ਦੱਸਣਯੋਗ ਹੈ ਕਿ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਅਵਤਾਰ ਸਿੰਘ ਉੱਪਰ ਰਿਸ਼ਵਤਖੋਰੀ ਦੇ ਇਲਜ਼ਾਮ ਲਗਾਏ ਗਏ ਸਨ । ਇਸ ਤੋਂ ਇਲਾਵਾ ਹਲਕੇ ਦੇ ਅਨੇਕਾਂ ਸਰਪੰਚਾਂ ਵੱਲੋਂ ਵੀ ਅਵਤਾਰ ਸਿੰਘ ਉੱਪਰ ਭ੍ਰਿਸ਼ਟਾਚਾਰ ਦੇ ਕਥਿਤ ਤੌਰ ਤੇ ਦੋਸ਼ ਲਾਉਣ ਦੇ ਨਾਲ - ਨਾਲ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ।