ਲੁੱਟ ਦੀ ਵੱਡੀ ਵਾਰਦਾਤ: ਚੋਰ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ 30 ਲੱਖ ਦੇ ਸੋਨੇ ਗਹਿਣੇ ਤੇ 5 ਲੱਖ ਦੀ ਨਗਦੀ ਲੈਕੇ ਹੋਏ ਫਰਾਰ
- ਸਬੂਤ ਮਿਟਾਉਣ ਲਈ DVR ਵੀ ਪੁੱਟ ਕੇ ਲੈ ਗਏ ਨਾਲ ਚੋਰ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 2 ਅਪ੍ਰੈਲ 2025 - ਘਟਨਾ ਬੀਤੀ ਦੇਰ ਰਾਤ ਦੀ ਹੈ ਜਦੋ ਬਟਾਲਾ ਦੇ ਨੇੜਲੇ ਅੱਡਾ ਦਾਲਮ ਵਿਖੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਲੱਖਾਂ ਦਾ ਸੋਨਾ ਅਤੇ ਨਗਦੀ ਚੋਰੀ ਕਰਕੇ ਲੈ ਗਏ । ਦੁਕਾਨ ਮਾਲਕ ਨੂੰ ਚੋਰੀ ਸੰਬੰਧੀ ਸਵੇਰੇ ਪਤਾ ਲੱਗਾ। ਦੁਕਾਨ ਦੇ ਮਾਲਕ ਅਨੁਸਾਰ ਚੋਰ ਕਰੀਬ 30 ਲੱਖ ਦੇ ਸੋਨੇ ਦੇ ਗਹਿਣੇ, 5 ਲੱਖ ਨਗਦੀ ਅਤੇ ਕੁਝ ਚਾਂਦੀ ਵੀ ਚੋਰੀ ਕਰਕੇ ਲੈ ਗਏ ਹਨ।
ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਵਾਸੀ ਡਾਲੇ ਚੱਕ ਨੇ ਦੱਸਿਆ ਕਿ ਉਸ ਦੀ ਅੱਡਾ ਦਾਲਮ ਵਿਖੇ ਜਗਜੀਤ ਜਿਉਲਰਜ ਨਾਮ ਦੀ ਦੁਕਾਨ ਹੈ । ਉਸ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਸਨ ਅਤੇ ਸਵੇਰੇ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਅਤੇ ਅੰਦਰ ਸਮਾਨ ਖਿਲਰਿਆ ਪਿਆ ਹੈ। ਜਗਜੀਤ ਸਿੰਘ ਨੇ ਦੱਸਿਆ ਕਿ ਜਦ ਉਹਨਾਂ ਦੁਕਾਨ ਤੇ ਆਣ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁਟਿਆ ਹੋਇਆ ਸੀ ਅਤੇ ਦੁਕਾਨ ਅੰਦਰ ਸਮਾਨ ਖਿਲਰਿਆ ਪਿਆ ਸੀ।ਉਸ ਨੇ ਦੱਸਿਆ ਕਿ ਚੋਰ ਦੁਕਾਨ ਅੰਦਰ ਰੱਖੀ ਹੋਈ ਤਿਜੋਰੀ ਨੂੰ ਤੋੜ ਕੇ ਉਸ ਵਿੱਚੋਂ ਸੋਨਾ, ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ। ਚੋਰ ਜਾਂਦੇ ਜਾਂਦੇ DVR ਵੀ ਨਾਲ ਹੀ ਲੈ ਗਏ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਉਧਰ ਚੋਰੀ ਦੀ ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।