ਪੰਜਾਬ 'ਚ ਵੱਡੀ ਵਾਰਦਾਤ! ਅੰਬੇਡਕਰ ਦੇ ਬੁੱਤ ਦੀ ਤੋੜੀ ਉਂਗਲ..!
ਬਟਾਲਾ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ, ਲੋਕਾਂ 'ਚ ਰੋਸ, ਪੁਲਿਸ ਜਾਂਚ ਸ਼ੁਰੂ
ਰੋਹਿਤ ਗੁਪਤਾ
ਬਟਾਲਾ, 2 ਅਪ੍ਰੈਲ 2025- ਫਿਲੌਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਹੁਣ ਬਟਾਲਾ ਵਿੱਚ ਵੀ ਇੱਕ ਸ਼ਰਮਨਾਕ ਵਾਰਦਾਤ ਸਾਹਮਣੇ ਆਈ ਹੈ। ਇੱਥੇ ਕਪੂਰੀ ਗੇਟ ਵਿਖੇ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਖੰਡਤ ਕਰਨ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ਆਈ ਹੈ। ਜਦੋਂ ਅੱਜ ਸਵੇਰੇ ਇਸ ਗੱਲ ਦੀ ਜਾਣਕਾਰੀ ਲੋਕਾਂ ਨੂੰ ਮਿਲੀ ਤਾਂ ਤੁਰੰਤ ਲੋਕ ਇਕੱਠੇ ਹੋ ਗਏ ਇਸ ਐਸਸੀ ਭਾਈਚਾਰੇ ਦੇ ਲੋਕ ਦੇ ਵਿੱਚ ਰੋਸ਼ ਪਾਇਆ ਗਿਆ। ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਵੱਲੋਂ ਬਾਬਾ ਸਾਹਿਬ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸ ਦੇ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
ਉੱਥੇ ਹੀ ਡੀਐਸਪੀ ਸੰਜੀਵ ਕੁਮਾਰ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਕੱਲ ਇੱਥੇ ਇੰਪਰੂਵਮੈਂਟ ਟਰਸਟ ਦਾ ਪ੍ਰੋਗਰਾਮ ਸੀ। ਕੱਲ ਦੀਆਂ ਵੀਡੀਓ ਦੇਖਣ ਨੂੰ ਉਪਰੰਤ ਇਹ ਲੱਗਦਾ ਹੈ ਕਿ ਕੱਲ ਵੀ ਬਾਬਾ ਸਾਹਿਬ ਦੀ ਮੂਰਤੀ ਦੇ ਹੱਥ ਤੇ ਇਹ ਨਿਸ਼ਾਨ ਪੈ ਗਏ ਸਨ ਯਾਨੀ ਕਿ ਜੇਕਰ ਕੋਈ ਛੇੜ ਛਾੜ ਹੋਈ ਹੈ ਤਾਂ ਕੱਲ ਤੋਂ ਪਹਿਲੇ ਦੀ ਹੈ ਅੱਜ ਨਹੀਂ ਹੋਈ।
ਉਹਨਾਂ ਕਿਹਾ ਕਿ ਫਿਲਹਾਲ ਵਾਲਮੀਕੀ ਸਮਾਜ ਦੇ ਆਗੂ ਰਕੇਸ਼ ਭੱਟੀ ਦੀ ਸ਼ਿਕਾਇਤ ਤੇ ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਸੱਚਮੁੱਚ ਮੂਰਤੀ ਨਾਲ ਕੋਈ ਛੇੜਛਾੜ ਹੋਈ ਹੈ ਜਾਂ ਕੋਈ ਕੁਦਰਤੀ ਡੈਮੇਜ ਹੈ। ਉਹਨਾਂ ਕਿਹਾ ਕਿ ਇਸ ਦੇ ਲਈ ਨੇੜੇ ਤੇੜੇ ਲੱਗੇ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਪਿਛਲੇ ਦਿਨਾਂ ਦੀ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆ ਸਕੇ। ਜੇਕਰ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜ ਛਾੜ ਦਾ ਕੋਈ ਦੋਸ਼ੀ ਪਾਇਆ ਗਿਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਏਗਾ।