'ਮੰਗਲ' ਰਹੀ ਚੋਰਾਂ ਦੀ ਰਾਤ; ਕਈ ਘਰਾਂ ਨੂੰ ਬਣਾਇਆ ਨਿਸ਼ਾਨਾ, ਵੇਖੋ CCTV 'ਚ ਕੈਦ ਵਾਰਦਾਤ ਦੀਆਂ ਤਸਵੀਰਾਂ
ਸੀਸੀਟੀਵੀ ਕੈਮਰਿਆਂ ਦੇ ਵਿੱਚ ਸ਼ਰੇਆਮ ਤੇਜਧਾਰ ਹਥਿਆਰ ਲੈ ਕੇ ਘੁੰਮਦੇ ਹੋਏ ਨਜ਼ਰ ਆਏ ਪੰਜ ਚੋਰ,ਪੁਲਿਸ ਵਾਲੇ ਦਾ ਘਰ ਵੀ ਨਹੀਂ ਬਖਸ਼ਿਆ
ਰੋਹਿਤ ਗੁਪਤਾ
ਗੁਰਦੁਆਰਾ , 2 ਅਪ੍ਰੈਲ 2025- ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਅਧੀਨ ਆਉਂਦੇ ਪਿੰਡ ਪੱਖੋਵਾਲ ਕੁੱਲੀਆਂ ਵਿੱਚ ਦੇਰ ਰਾਤ ਛੇ ਸੱਤ ਚੋਰ ਪਿੰਡ ਵਿੱਚ ਸ਼ਰੇਆਮ ਤੇਜ਼ਧਾਰ ਹਥਿਆਰ ਲੈ ਕੇ ਘੁੰਮਦੇ ਸੀ ਸੀ ਟੀ ਵੀ ਵਿੱਚ ਕੈਦ ਫੋਨ ਕਰਨ ਪਿੰਡ ਦੇ ਲੋਕ ਕਾਫੀ ਸਹਿਮੇ ਹੋਏ ਹਨ। ਇਹਨਾਂ ਚੋਰਾਂ ਵੱਲੋਂ ਚਾਰ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਘਰਾਂ ਦੇ ਅੰਦਰ ਝਾਤੀਆਂ ਮਾਰਦੇ ਵੀ ਸੀਸੀਟੀਵੀ ਵਿੱਚ ਕੈਦ ਹੋਏ ਹਨ ਪਰ ਸਿਰਫ ਉਹ ਇੱਕ ਬੰਦ ਘਰ ਵਿੱਚ ਚੋਰੀ ਕਰਨ ਦੇ ਵਿੱਚ ਸਫਲ ਰਹੇ।
ਜਾਣਕਾਰੀ ਦਿੰਦੇ ਹੋਏ ਘਰ ਦੀ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਹ ਤੇ ਉਸਦਾ ਪਤੀ ਕਿਤੇ ਕੰਮ ਦੇ ਲਈ ਘਰੋਂ ਬਾਹਰ ਗਏ ਹੋਏ ਸੀ ਜਦੋਂ ਉਹ ਅਗਲੇ ਦਿਨ ਘਰ ਪਹੁੰਚੇ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਪਿਆ ਹੋਇਆ ਸੀ।

ਘਰ ਦੇ ਵਿੱਚ ਤਾਲਾ ਤੋੜ ਕੇ ਦਾਖਲ ਹੋਏ ਚੋਰਾਂ ਨੇ ਧੜੱਲੇ ਦੇ ਨਾਲ ਪਹਿਲਾਂ ਤਾਂ ਐਲਈਡੀ ਤੇ ਹੱਥ ਸਾਫ ਕੀਤਾ ਉਸ ਤੋਂ ਬਾਅਦ ਅਲਮਾਰੀਆਂ ਦੇ ਨਾਲ ਨਾਲ ਘਰ ਦੇ ਵਿੱਚ ਪਏ ਹੋਏ ਜਮਾਂ ਰਾਸ਼ੀ ਤੇ ਵੀ ਹੱਥ ਸਾਫ ਕਰ ਦਿੱਤਾ। ਇਥੋਂ ਤੱਕ ਕਿ ਚੋਰਾਂ ਨੇ ਘਰ ਦੇ ਵਿੱਚ ਬਣੇ ਮੰਦਰ ਦੇ ਵਿੱਚ ਰੱਖੇ ਹੋਏ ਦਸਵੰਧ ਦੇ ਪੈਸਿਆਂ ਨੂੰ ਵੀ ਨਹੀਂ ਛੱਡਿਆ।ਬਜ਼ੁਰਗ ਜੋੜੇ ਨੇ ਭਰੇ ਮਨ ਦੇ ਨਾਲ ਦੱਸਿਆ ਕਿ ਉਹ ਤੇ ਉਸਦਾ ਪਤੀ ਘਰ ਦੇ ਵਿੱਚ ਇਕੱਲੇ ਰਹਿੰਦੇ ਹਨ ਅਤੇ ਉਹਨਾਂ ਦਾ ਬਜ਼ੁਰਗ ਪਤੀ ਦਿਹਾੜੀ ਲਗਾ ਕੇ ਬੜੀ ਮੁਸ਼ਕਿਲ ਦੇ ਨਾਲ ਪੈਸੇ ਕਮਾਉਂਦੇ ਹਨ।ਇਸ ਤੋਂ ਪਹਿਲਾਂ ਵੀ ਇੱਕ ਵਾਰ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਚੁੱਕੀ ਹੈ।
ਇਸ ਸਾਰੀ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਹਿਮੇ ਹੋਏ ਨਜ਼ਰ ਆ ਰਹੇ ਹਨ । ਹਾਲਾਂਕਿ ਪੁਲਿਸ ਦੇ ਮੌਕੇ ਤੇ ਪਹੁੰਚ ਕੇ ਚਾਨ ਵੀ ਨਹੀਂ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਚੜੀ ਦੁਪਹਿਰ ਪੁਰਾਣਾ ਸ਼ਾਲਾ ਦੇ ਹੀ ਇੱਕ ਪੈਟਰੋਲ ਪੰਪ ਤੂੰ ਚੋਰਾਂ ਵੱਲੋਂ ਪਿਸਤੋਲ ਦੀ ਨੋਕ ਤੇ 15000 ਖੋ ਲਏ ਗਏ ਸਨ।