ਸਰਕਾਰੀ ਹਾਈ ਸਕੂਲ ਸਾਧੂਚੱਕ ਦੇ 5 ਵਿਦਿਆਰਥੀਆਂ ਨੇ ਐਨ.ਐਸ.ਐਸ.ਐਸ ਪ੍ਰੀਖਿਆ ਪਾਸ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ 2 ਅਪ੍ਰੈਲ 2025- ਸਿਖਿਆ ਵਿਭਾਗ ਪੰਜਾਬ ਵੱਲੋਂ ਕਰਵਾਈ ਗਈ ਐਨ.ਐਮ.ਐਮ.ਐਸ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਹਾਈ ਸਕੂਲ ਸਾਧੂਚੱਕ ਦੇ ਵਿਦਿਆਰਥੀਆਂ ਨੂੰ ਹੈੱਡਮਾਸਟਰ ਸ੍ਰੀ ਦਵਿੰਦਰ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਹੈੱਡਮਾਸਟਰ ਸ਼੍ਰੀ ਦਵਿੰਦਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਵਿਭਾਗ ਵੱਲੋ ਕਰਵਾਈ ਗਈ ਐਨ.ਐਮ.ਐਮ.ਐਸ ਪ੍ਰੀਖਿਆ ਵਿੱਚੋ ਸਕੂਲ ਦੀਆਂ ਅੱਠਵੀਂ ਜਮਾਤ ਦੀਆਂ ਪੰਜ ਵਿਦਿਆਰਥਣਾਂ ਨਵਦੀਪ ਕੌਰ,ਖੁਸ਼ੀ,ਅਰਸ਼ਦੀਪ,ਆਰਤੀ ਅਤੇ ਮਮਤਾ ਨੇ ਪਾਸ ਕੀਤੀ। ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਸੀ। ਪ੍ਰੀਖਿਆ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਭਾਰਤ ਸਰਕਾਰ ਵੱਲੋ ਨੌਵੀਂ ਤੋਂ ਬਾਰਵੀ ਜਮਾਤ ਤੱਕ ਵਜੀਫਾ (12,000ਰੁਪਏ) ਪ੍ਰਤੀ ਸਾਲ ਦਿੱਤਾ ਜਾਵੇਗਾ। ਇਸ ਮੌਕੇ ਗੁਲਸ਼ਨ ਕੁਮਾਰ,ਜਸਬੀਰ ਸਿੰਘ,ਰਣਧੀਰ ਸਿੰਘ,ਅਨੂ ਕੁਮਾਰ,ਪ੍ਰੇਮ ਬਾਲਾ,ਬਾਲਾ ਰੇਨੂੰ, ਮਨਦੀਪ ਕੌਰ, ਪੋਲਕਾ ਖੋਸਲਾ, ਪ੍ਰਿਆ, ਨਵਜੀਤ ਕੌਰ ਆਦਿ ਮੈਂਬਰ ਹਾਜਰ ਸਨ।