ਵਿਆਹੁਤਾ ਅਧਿਆਪਕਾ ਨੇ ਭੇਦਭਰੇ ਹਲਾਤਾਂ 'ਚ ਲਿਆ ਗਿਆ ਫਾਹਾ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 2 ਅਪ੍ਰੈਲ 2025 - ਬਟਾਲਾ ਦੀ ਪਾਸ਼ ਕਲੋਨੀ ਚ ਦਿਨ ਦਿਹਾੜੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਕਲੌਨੀ ਚ ਆਪਣੇ ਪਤੀ ਤੇ ਦੋ ਬੱਚਿਆਂ ਨਾਲ ਰਹਿੰਦੀ ਏਕਤਾ ਵੱਲੋਂ ਭੇਦਭਰੇ ਹਲਾਤਾ ਚ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਪਤੀ ਘਰ ਚ ਮੌਜੂਦ ਨਹੀਂ ਸੀ। ਮੌਕੇ ਤੇ ਪੁਹੰਚੇ ਪੁਲਿਸ ਅਧਿਕਾਰੀ ਅਸ਼ਵਨੀ ਕੁਮਾਰ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਮਹਿਲਾ ਦੀ ਘਰ ਅੰਦਰ ਪੱਖੇ ਨਾਲ ਲਾਸ਼ ਲਟਕ ਰਹੀ ਹੈ, ਉਨਾਂ ਅੱਗੇ ਦੱਸਿਆ ਕਿ ਬੱਚੀਆਂ ਨੇ ਜਦ ਆਪਣੀ ਮਾਂ ਨੂੰ ਇਸ ਹਾਲਤ ਚ ਦੇਖਿਆ ਤਾਂ ਉਨ੍ਹਾਂ ਘਰ ਦੀ ਛੱਤ ਤੇ ਚੜ ਕੇ ਗੁਆਂਢੀਆਂ ਨੂੰ ਬੁਲਾਇਆ ਤਾਂ ਮ੍ਰਿਤਕਾ ਦੇ ਪਤੀ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮੁਤਾਬਕ ਪਤੀ ਨੇ ਹੀ ਪਤਨੀ ਦੀ ਲਾਸ਼ ਨੂੰ ਪੱਖੇ ਤੋਂ ਥੱਲੇ ਉਤਾਰਿਆ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਤੀ ਨਿਤੀਸ਼ ਕੁਮਾਰ ਤੇ ਬੱਚੀਆਂ ਦੇ ਬਿਆਨ ਲਿਖੇ ਗਏ ਹਨ ਅਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੀ ਉਡੀਕ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਆਉਣ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।