ਲੁਧਿਆਣਾ ਪੁਲਸ ਵੱਲੋ ਭਗੌੜਾ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 1 ਅਪ੍ਰੈਲ 2025 - ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾਂ ਆਈ.ਪੀ.ਐਸ ਦੀਆਂ ਹਦਾਇਤਾਂ ਅਨੁਸਾਰ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਇਨਵੈਸਟੀਗੇਸ਼ਨ ਲੁਧਿਆਣਾ ਅਤੇ ਰਾਜੇਸ਼ ਕੁਮਾਰ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ, ਸਪੈਸ਼ਲ ਬਰਾਂਚ ਐਂਡ ਕ੍ਰੀਮੀਨਲ ਇੰਟੈਲੀਜੈਂਸ ਲੁਧਿਆਣਾ ਦੀ ਨਿਗਰਾਨੀ ਹੇਠ ਇੰਚਾਰਜ, ਪੀ.ਓ ਸਟਾਫ਼, ਲੁਧਿਆਣਾ ਇੰਸਪੈਕਟਰ ਬਲਵਿੰਦਰ ਸਿੰਘ ਨੇ ਅੱਜ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸਤੇ ਮੁਕੱਦਮਾ ਨੰਬਰ 10 , 03.02.2021 ਅ/ਧ 399, 402 ਭ:ਦੰਡ, ਥਾਣਾ ਸ਼ਿਮਲਾ ਪੁਰੀ, ਲੁਧਿਆਣਾ ਅਦਾਲਤ ਵੱਲੋਂ 08.05.2023 ਨੂੰ ਪੀ.ਓ ਕਰਾਰ ਦਿੱਤੇ ਰਵੀ ਪੁੱਤਰ ਦੀਪ ਵਾਸੀ ਪਿੰਡ ਭਦਾਸ, ਤਹਿਸੀਲ ਬੇਗੋਵਾਲ, ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਤੇ ਸਾਲ 2021 ਵਿੱਚ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿੱਚ ਦੋਸ਼ੀ ਅਦਾਲਤ ਵਿੱਚੋਂ ਪੇਸ਼ੀ ਤੇ ਨਾਂ ਜਾਣ ਕਰ ਕੇ ਭਗੌੜਾ ਚੱਲਦਾ ਆ ਰਿਹਾ ਸੀ। ਦੋਸ਼ੀ ਕਿਸੇ ਹੋਰ ਕੇਸ ਵਿੱਚ ਕੇਂਦਰੀ ਜੇਲ ਲੁਧਿਆਣਾ ਅੰਦਰ ਬੰਦ ਹੈ, ਜਿਸ ਨੂੰ ਸ:ਥ ਸਰਵਣ ਸਿੰਘ ਨੰਬਰ 1272/ਲੁਧਿਆਣਾ ਪੀ.ਓ ਸਟਾਫ਼ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਪ੍ਰੌਡਕਸਨ ਵਾਰੰਟ ਪਰ ਕੇਂਦਰੀ ਜੇਲ ਲੁਧਿਆਣਾ ਤੋਂ ਲਿਆ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ।