ਅਣਅਧਿਕਾਰਤ ਕਾਲੋਨੀਆਂ ਵਿੱਚ ਪੈਂਦੇ ਪਲਾਟਾਂ /ਬਿਲਡਿੰਗਾਂ ਨੂੰ ਰੈਗੂਲਰ ਕਰਨ ਸਬੰਧੀ ਗਲਾਡਾ ਦਫ਼ਤਰ ਦੇ ਬਾਹਰ ਸਪੈਸ਼ਲ ਕੈਂਪ ਲਗਾਇਆ ਗਿਆ
ਸੁਖਮਿੰਦਰ ਭੰਗੂ
ਲੁਧਿਆਣਾ 1 ਅਪ੍ਰੈਲ 2025 - ਸੰਦੀਪ ਕੁਮਾਰ ਆਈ.ਏ.ਐਸ, ਮੁੱਖ ਪ੍ਰਸਾਸ਼ਕ, ਗਲਾਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਣਅਧਿਕਾਰਤ ਕਾਲੋਨੀਆਂ ਵਿੱਚ ਪੈਂਦੇ ਪਲਾਟਾਂ / ਬਿਲਡਿੰਗਾਂ ਨੂੰ ਰੈਗੂਲਰ ਕਰਨ ਸਬੰਧੀ ਅਪਲਾਈ ਕੀਤੀਆਂ ਗਈਆਂ ਸਾਰੀਆਂ ਆਫ਼ਲਾਈਨ ਅਰਜ਼ੀਆਂ ਅਤੇ ਆਨਲਾਈਨ ਅਰਜ਼ੀਆਂ ਦਾ ਐਨ.ਓ.ਸੀ ਸਬੰਧੀ ਗਲਾਡਾ ਦਫ਼ਤਰ ਵੱਲੋਂ ਜਨਤਾ ਨੂੰ ਸਹੂਲਤ ਦੇਣ ਲਈ ਅੱਜ ਮਿਤੀ 01.04.2025 ਨੂੰ ਗਲਾਡਾ ਦਫ਼ਤਰ ਦੇ ਬਾਹਰ ਸਪੈਸ਼ਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 57 ਐਨ.ਓ.ਸੀਜ਼ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਹੋਰ ਅਪਲਾਈ ਐਨ.ਓ.ਸੀਜ਼ ਸਬੰਧੀ ਰਿਪੋਰਟਾਂ ਕਟਵਾਉਂਦੇ ਹੋਏ ਜਨਤਾ ਦੀਆਂ ਮੁਸ਼ਕਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਆਮ ਪਬਲਿਕ ਨੂੰ ਮਾਨਯੋਗ ਮੁੱਖ ਪ੍ਰਸਾਸ਼ਕ, ਗਲਾਡਾ ਵੱਲੋਂ ਅਪੀਲ ਕੀਤੀ ਗਈ ਕਿ ਐਨ.ਓ.ਸੀਜ਼ ਨਾਲ ਸਬੰਧਿਤ ਗਲਾਡਾ ਵਿਖੇ ਬਣਾਏ ਗਏ ਹੈਲਪ-ਡੈਸਕ ਤੇ ਆ ਕੇ ਮੌਕੇ ਤੇ ਤੁਰੰਤ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਐਨ.ਓ.ਸੀ ਸਬੰਧੀ ਮੁਸ਼ਕਲਾਂ ਦਾ ਹੱਲ ਕਰਵਾਇਆ ਜਾ ਸਕਦਾ ਹੈ।