← ਪਿਛੇ ਪਰਤੋ
ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪੁਲਿਸ ਨੇ ਕੀਤੀ ਹੋਟਲਾਂ ਦੀ ਚੈਕਿੰਗ
ਦੀਪਕ ਜੈਨ
ਜਗਰਾਉਂ/1 ਅਪ੍ਰੈਲ 2025: ਜਗਰਾਉਂ ਲੁਧਿਆਣਾ ਮੁੱਖ ਮਾਰਗ ਤੇ ਸਥਿਤ ਹੋਟਲ ਕਿੰਗਸ ਵਿਲਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨੀਅਰ ਕੇਜਰੀਵਾਲ ਦੀ ਵਰਕਰਾਂ ਨਾਲ ਰੱਖੀ ਗਈ ਮੀਟਿੰਗ ਨੂੰ ਲੈ ਕੇ ਅੱਜ ਲੁਧਿਆਣਾ ਦਿਹਾਤੀ ਪੁਲਿਸ ਦੇ ਥਾਣਾ ਸਿਟੀ ਦੇ ਇੰਚਾਰਜ ਵਰਿੰਦਰ ਪਾਲ ਸਿੰਘ ਨੇ ਪੁਲਿਸ ਟੀਮ ਨਾਲ ਜਗਰਾਉਂ ਦੇ ਸਾਰੇ ਹੋਟਲਾਂ ਦੀ ਜਾਂਚ ਕੀਤੀ। ਐਸ ਐਚ ਓ ਵਰਿੰਦਰ ਪਾਲ ਸਿੰਘ ਨੇ ਪੱਤਰਕਾਰਾਂ ਜਾਣਕਾਰੀ ਸਾਂਝੇ ਕਰਦੇ ਦੱਸਿਆ ਕਿ ਮੁੱਖ ਮੰਤਰੀ ਦੀ ਸੁਰੱਖਿਆ ਦੇ ਮੱਦੇ ਨਜ਼ਰ ਜਗਰਾਉਂ ਦੇ ਸਾਰੇ ਹੋਟਲਾਂ ਨੂੰ ਚੰਗੀ ਤਰ੍ਹਾਂ ਨਾਲ ਚੈੱਕ ਕੀਤਾ ਗਿਆ ਹੈ ਤਾਂ ਜੋ ਸ਼ਰਾਰਤੀ ਅਤੇ ਮਾੜੇ ਅਨਸਰ ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਇਸ ਦੇ ਨਾਲ ਹੀ ਜਗਰਾਉਂ ਦੇ ਸਾਰੇ ਹੋਟਲ ਵਾਲਿਆਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਕਿ ਉਹ ਆਪਣੇ ਹੋਟਲਾਂ ਵਿੱਚ ਕੈਮਰੇ ਲਗਵਾ ਕੇ ਰੱਖਣ ਅਤੇ ਆਪਣਾ ਰਿਕਾਰਡ ਦਰੁਸਤ ਰੱਖਣ ਅਤੇ ਹਰ ਆਉਣ ਜਾਣ ਵਾਲੇ ਵਿਅਕਤੀ ਦਾ ਆਧਾਰ ਕਾਰਡ ਦੀ ਕਾਪੀ ਜਰੂਰ ਲੈਣ ਅਤੇ ਕਿਸੇ ਵਿਅਕਤੀ ਤੇ ਸ਼ੱਕ ਹੋਣ ਤੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ।
Total Responses : 0