ਚਰਨਜੀਤ ਚੰਨੀ ਤੇ ਪ੍ਰਗਟ ਸਿੰਘ ਨੇ ਲੁਧਿਆਣਾ ’ਚ ਭਾਰਤ ਭੂਸ਼ਣ ਆਸ਼ੂ ਲਈ ਚਲਾਇਆ ਚੋਣ ਪ੍ਰਚਾਰ
ਲੁਧਿਆਣਾ – ਪੰਜਾਬ ਕਾਂਗਰਸ ਵੱਲੋਂ ਲੁਧਿਆਣਾ ਤੋਂ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ "ਲੁਧਿਆਣਾ ਦੇ ਲੋਕਾਂ ਦੇ ਅਧੂਰੇ ਕੰਮ ਜਲਦ ਹੀ ਪੂਰੇ ਕੀਤੇ ਜਾਣਗੇ।"
ਚਰਨਜੀਤ ਚੰਨੀ ਨੇ ਆਸ਼ੂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ, "ਉਨ੍ਹਾਂ ਨੇ ਮੰਤਰੀ ਰਹਿੰਦਿਆਂ ਸ਼ਹਿਰ ਦੇ ਵਿਕਾਸ ਲਈ ਕਈ ਅਹਿਮ ਕੰਮ ਕਰਵਾਏ ਹਨ। ਹੁਣ ਜਰੂਰਤ ਹੈ ਕਿ ਆਸ਼ੂ ਨੂੰ ਮੁੜ ਚੋਣ ਜਿਤਾ ਕੇ ਲੁਧਿਆਣਾ ਦੀ ਸੇਵਾ ਦਾ ਮੌਕਾ ਦਿੱਤਾ ਜਾਵੇ।"
ਭਾਰਤ ਭੂਸ਼ਣ ਆਸ਼ੂ ਨੇ ਵੀ ਇਸ ਮੌਕੇ ਕਿਹਾ,
"ਮੈਂ ਕਾਂਗਰਸ ਹਾਈਕਮਾਨਡ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਜਤਾਇਆ। ਮੈਂ ਲੋਕਾਂ ਦੀ ਨਿਰੰਤਰ ਸੇਵਾ ਕਰਦਾ ਰਹਾਂਗਾ। ਲੁਧਿਆਣਾ ’ਚ ਮਜ਼ਬੂਤ ਅਤੇ ਪੱਕਾ ਇੰਤਜ਼ਾਮ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਵਧੀਆ ਜੀਵਨ ਸੁਵਿਧਾਵਾਂ ਮਿਲ ਸਕਣ।"
ਆਸ਼ੂ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ,
"AAP ਨੇ ਕਦੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ, ਸਿਰਫ਼ ਵਾਅਦੇ ਕੀਤੇ—ਨਿਭਾਏ ਨਹੀਂ।"