Crime ਬਰਾਂਚ ਲੁਧਿਆਣਾ ਵੱਲੋਂ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ 5 ਮੁਲਜ਼ਮ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 6 ਅਪਰੈਲ 2025
ਲੁਧਿਆਣਾ ਪੁਲੀਸ ਕਮਿਸ਼ਨਰ ਸਵਪਨ ਸ਼ਰਮਾਂ ਆਈ.ਪੀ.ਐਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਰੁਪਿੰਦਰ ਸਿੰਘ ਪੀ.ਪੀ.ਐਸ. ਡੀ.ਸੀ.ਪੀ .ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ ਏ.ਡੀ.ਸੀ.ਪੀ.ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਰਾਜੇਸ਼ ਕੁਮਾਰ ਸ਼ਰਮਾਂ ਪੀ.ਪੀ.ਐਸ ਏ.ਸੀ.ਪੀ. ਡਿਟੈਕਟਿਵ-2 ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਅਗਵਾਈ ਹੇਠ INSP ਬਿਕਰਮਜੀਤ ਸਿੰਘ ਘੁੰਮਣ ਇੰਚਾਰਜ ਸੀ.ਆਈ.ਏ-2/ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋ ਜੋ ਮੋਟਰਸਾਈਕਲ ਚੋਰੀ ਕਰਨ ਅਤੇ ਮੋਬਾਈਲ ਖੋਹਣ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ ਜਿਹਨਾਂ ਪਰ ਪਹਿਲਾ ਵੀ ਕਈ ਮੁਕੱਦਮੇ ਦਰਜ ਹਨ ਜਿੰਨਾ ਨੇ ਹੁਣ ਵੀ ਚੋਰੀ ਦੀਆਂ ਕਾਫ਼ੀ ਵਾਰਦਾਤਾਂ ਕੀਤੀਆਂ ਹਨ ਅਤੇ ਇਹ ਚੋਰੀ ਕੀਤਾ ਹੋਏ ਮੋਟਰ ਸਾਈਕਲ ਕਬਾੜੀਆਂ ਨੂੰ ਵੇਚਦੇ ਦੋਸ਼ੀਆਂ ਨੂੰ ਕਾਬੂ ਕੀਤਾ । ਜਿਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਪੁੱਛ-ਗਿੱਛ ਕੀਤੀ ਜਾਵੇਗੀ ।
ਅਸਲ ਤੇ ਜਿੰਦਾ ਕਾਰਤੂਸ ਬਰਾਮਦ
ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਨਜਾਇਜ਼ ਅਸਲਾ ਰੱਖਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸਬ ਇੰਸਪੈਕਟਰ ਅਮਰਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ 03 ਅਪਰੈਲ 2025 ਨੂੰ ਗੁਪਤਾ ਸੂਚਨਾ ਦੇ ਆਧਾਰ ਤੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਪਾਸੋਂ 01 ਪਿਸਤੌਲ 315 ਬੋਰ ਨਜਾਇਜ਼ ਅਤੇ 01 ਰੋਂਦ 315 ਬੋਰ ਜਿੰਦਾ ਬਰਾਮਦ ਕੀਤਾ ਗਿਆ ਹੈ ਅਤੇ ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 57 03-04-2025 ਅ/ਧ 25/54/59 ARMS ACT ਥਾਣਾ ਫੋਕਲ ਪੁਆਇੰਟ ਲੁਧਿਆਣਾ ਦਰਜ ਰਜਿਸਟਰ ਕਰ ਕੇ ਦੋਸ਼ੀਆਂ ਅਦਾਲਤ ਵਿੱਚ ਪੇਸ਼ ਕਰ ਕੇ ਦੋਸ਼ੀ ਦਾ 03 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਕਿ ਦੋਸ਼ੀ ਇਹ ਨਜਾਇਜ਼ ਅਸਲਾ ਕਿਥੋਂ ਲੈ ਕੇ ਆਏ ਸੀ, ਦੋਸ਼ੀ ਨੇ ਇਹਨਾਂ ਅਸਲਿਆ ਨਾਲ ਕਿਹੜੀਆਂ-2 ਵਾਰਦਾਤਾਂ ਕੀਤੀਆਂ ਹਨ ਜਾਂ ਕਰਨੀਆਂ ਸੀ।
ਭਗੌੜਾ ਕਾਬੂ
ਲੁਧਿਆਣਾ ਪੀ.ਓ ਸਟਾਫ, ਵੱਲੋ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਦੋਸ਼ੀ ਨੂੰ ਭਾਮੀਆਂ ਕਲਾਂ, ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਸਾਲ 2020 ਵਿੱਚ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿੱਚ ਦੋਸ਼ੀ ਮਾਨਯੋਗ ਅਦਾਲਤ ਵਿੱਚੋਂ ਤਰੀਕ ਪੇਸ਼ੀ ਤੇ ਨਾਂ ਜਾਣ ਕਰ ਕੇ ਭਗੌੜਾ ਚੱਲਦਾ ਆ ਰਿਹਾ ਹੈ। ਦੋਸ਼ੀ ਕਿਸੇ ਹੋਰ ਕੇਸ ਵਿੱਚ ਕੇਂਦਰੀ ਜੇਲ ਲੁਧਿਆਣਾ ਅੰਦਰ ਬੰਦ ਸੀ, ਜਿਸ ਨੂੰ ਸ:ਥ ਕੁਲਬੀਰ ਸਿੰਘ ਨੰਬਰ 1987/ਲੋਧੀ: ਪੀ.ਓ ਸਟਾਫ਼ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਪ੍ਰੌਡਕਸ਼ਨ ਵਰੰਟ ਤੇ ਕੇਂਦਰੀ ਜੇਲ ਲੁਧਿਆਣਾ ਤੋਂ ਲਿਆ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ।