ਲੁਧਿਆਣਾ : 3 ਨਸ਼ਾ ਸਮੱਗਲਰ ਹੈਰੋਇਨ ਅਤੇ ਕਾਰ ਸਮੇਤ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 4 ਅਪਰੈਲ 2025
ਸਵਪਨ ਸ਼ਰਮਾਂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਜਿੰਦਰ ਸਿੰਘ ਪੀ.ਪੀ.ਐਸ (ਦੱਖਣੀ) ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ SI ਨਰਪਿੰਦਰਪਾਲ ਸਿੰਘ ਨੰ: 94/PTL ਮੁੱਖ ਅਫ਼ਸਰ ਥਾਣਾ ਦੁੱਗਰੀ ਲੁਧਿਆਣਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰ: 62 ਮਿਤੀ 02.04.2025 ਭ /ਦ 21/29.61.85 NDPS Act ਥਾਣਾ ਦੁੱਗਰੀ ਲੁਧਿਆਣਾ ਸਾਹਿਲ ਸੂਦ ਪੁੱਤਰ ਵਿਕਾਸ ਸੂਦ ਵਾਸੀ ਸੰਨੀ ਐਨਕਲੇਵ ਖਰੜ, ਕੁੰਤਲ ਸਚਦੇਵਾ ਪੁੱਤਰ ਅੰਕੁਰ ਸਚਦੇਵਾ ਵਾਸੀ ਫੇਸ-2 ਦੁੱਗਰੀ ਲੁਧਿਆਣਾ ਅਤੇ ਜਸਕਰਨ ਸਿੰਘ ਉਰਫ਼ ਰਿੱਕੀ ਪੁੱਤਰ ਲੇਟ ਰਜਿੰਦਰ ਸਿੰਘ ਵਾਸੀ ਫੇਸ-2 ਦੁੱਗਰੀ ਲੁਧਿਆਣਾ ਦੇ ਖਿਲਾਫ ਦਰਜ ਕੀਤਾ ਗਿਆ। ਜਿੰਨਾ ਨੂੰ ਪੁਲਿਸ ਪਾਰਟੀ ਵੱਲੋਂ ਨੇੜੇ ਪੈਟਰੋਲ ਪੰਪ, 200 ਫੁੱਟਾ ਰੋਡ, ਸ਼ਹੀਦ ਭਗਤ ਸਿੰਘ ਨਗਰ, ਧਾਂਦਰਾ ਰੋਡ ਵਿਖੇ ਨਾਕਾਬੰਦੀ ਦੌਰਾਨ ਕਾਬੂ ਕਰ ਕੇ 50 ਹੀਰੋਇਨ ਬਰਾਮਦ ਕੀਤੀ ਗਈ। ਜਿੰਨਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਪੁੱਛ-ਗਿੱਛ ਕੀਤੀ ਜਾਵੇਗੀ। ਪੁੱਛ-ਗਿੱਛ ਦੌਰਾਨ ਜੇਕਰ ਦੋਸ਼ੀਆਂ ਵੱਲੋਂ ਨਸ਼ਾ ਵੇਚਕੇ ਕੋਈ ਵ੍ਹੀਕਲ ਜਾਂ ਜਾਇਦਾਦ ਖ਼ਰੀਦੀ ਗਈ ਹੈ ਤਾਂ ਉਸ ਨੂੰ ਮੁਕੱਦਮਾ ਅਟੈਚ ਕਰਕੇ ਫਰੀਜ ਕੀਤਾ ਜਾਵੇਗਾ।