ਤਰਕਸ਼ੀਲ ਸੁਸਾਇਟੀ ਇਕਾਈ ਰਾਮਪੁਰਾ ਫੂਲ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ
ਅਸ਼ੋਕ ਵਰਮਾ
ਬਠਿੰਡਾ , 24 ਮਾਰਚ 2025:ਤਰਕਸ਼ੀਲ ਸੁਸਾਇਟੀ ਇਕਾਈ ਰਾਮਪੁਰਾ ਫੂਲ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਪ੍ਰੈਸ ਬਿਆਨ ਰਾਹੀਂ ਆਗੂਆਂ ਨੇ ਦੱਸਿਆ ਕਿ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਗਗਨ ਗਰੋਵਰ ਨੂੰ ਜਥੇਬੰਦਕ ਮੁਖੀ (ਪ੍ਰਧਾਨ), ਮੇਹਰ ਚੰਦ ਬਾਹੀਆ ਨੂੰ ਵਿੱਤ ਮੁਖੀ (ਸਕੱਤਰ), ਪ੍ਰਬੋਧ ਚੰਦ ਨੂੰ ਸਾਹਿਤ ਵਿਭਾਗ ਮੁਖੀ, ਬੰਤ ਸਿੰਘ ਭੂੰਦੜ ਨੂੰ ਮਾਨਸਿਕ ਵਿਭਾਗ ਮੁਖੀ, ਜੰਟਾ ਸਿੰਘ ਨੂੰ ਮੀਡੀਆ ਮੁਖੀ (ਪ੍ਰੈਸ ਸਕੱਤਰ), ਸੁਖਮੰਦਰ ਸਿੰਘ ਨੂੰ ਇਕਾਈ ਡੈਲੀਗੇਟ ਵਜੋਂ ਚੁਣਿਆ ਗਿਆ । ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਆਗੂਆਂ ਸਪਸ਼ਟ ਕੀਤਾ ਕਿ ਸੁਸਾਇਟੀ ਸ਼ਹੀਦ ਭਗਤ ਸਿੰਘ ਦੁਆਰਾ ਦਰਸਾਏ ਰਾਹ ਉੱਤੇ ਹੀ ਚੱਲ ਰਹੀ ਹੈ ।ਅੱਜ ਦੀ ਚੋਣ ਸਮੇਂ ਚੁਣੇ ਗਏ ਅਹੁਦੇਦਾਰਾਂ ਤੋਂ ਇਲਾਵਾ ਤਰਕਸ਼ੀਲ ਆਗੂ ਗੁਰਮੇਲ ਸਿੰਘ, ਸੁਰਜੀਤ ਸਿੰਘ, ਗਗਨ ਕਾਂਗੜ, ਗੁਰਦੀਪ ਸਿੰਘ, ਤੇਜ ਸਿੰਘ ਮਾਫੀਦਾਰ, ਸੁਖਦੀਪ ਸਿੰਘ, ਜਗਦੇਵ ਸਿੰਘ, ਜਗਤਾਰ ਸਿੰਘ ਫੂਲ, ਮੇਜਰ ਸਿੰਘ, ਫਕੀਰ ਚੰਦ, ਰਾਮ ਸਿੰਘ ਲਹਿਰਾ ਧੂਰਕੋਟ, ਸੰਦੀਪ ਕੁਮਾਰ ਆਦਿ ਹਾਜ਼ਰ ਸਨ ।
ਆਗੂਆਂ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਸਮਾਜ ਵਿੱਚ ਇੱਕ ਅਹਿਮ ਅਗਾਂਹਵਧੂ ਭੂਮਿਕਾ ਨਿਭਾ ਰਹੀ ਹੈ । ਅੰਧ ਵਿਸ਼ਵਾਸਾਂ ਅਤੇ ਗੈਬੀ ਸ਼ਕਤੀਆਂ ਨੂੰ ਸਿਰੇ ਤੋਂ ਨਕਾਰਨ ਵਾਲੀ ਅਤੇ ਚੁਣੌਤੀ ਦੇਣ ਵਾਲੀ ਪੰਜਾਬ ਦੀ ਇੱਕ ਸੰਗਠਿਤ ਸੰਸਥਾ ਹੈ ।ਇਲਾਕੇ ਵਿੱਚ ਜਦੋਂ ਵੀ ਕਿਸੇ ਚਮਤਕਾਰੀ ਘਟਨਾ ਦੀ ਖਬਰ ਫੈਲਦੀ ਹੈ ਤਾਂ ਲੋਕਾਂ ਦੀ ਆਸ ਅਨੁਸਾਰ ਸੁਸਾਇਟੀ ਉਸ ਗੈਬੀ ਘਟਨਾ ਦਾ ਸੱਚ ਸਾਹਮਣੇ ਲਿਆਉਣ ਲਈ ਉਸਦਾ ਵਿਗਿਆਨਿਕ ਵਿਸ਼ਲੇਸ਼ਣ ਅਤੇ ਲੋੜ ਅਨੁਸਾਰ ਸੰਬੰਧਿਤ ਪੱਖ ਨੂੰ ਚੁਨੌਤੀ ਦਿੰਦੀ ਹੈ । ਉੰਝ ਮੁੱਖ ਰੂਪ ਵਿੱਚ ਸੁਸਾਇਟੀ ਲੋਕਾਂ ਨੂੰ ਖੁਦ ਹੀ ਗੈਰ ਵਿਗਿਆਨਿਕ ਵਰਤਾਰਿਆਂ ਨੂੰ ਸਮਝਣ ਯੋਗ ਬਣਾਉਣਾ ਚਾਹੁੰਦੀ ਹੈ ਅਤੇ ਇਸ ਤਰਾਂ ਉਹਨਾਂ ਨੂੰ ਜਾਗਰੂਕ ਕਰਕੇ, ਅੰਧ ਵਿਸ਼ਵਾਸ਼ਾਂ ਨੂੰ ਦੂਰ ਕਰਨ ਦੀ ਪਹੁੰਚ ਰੱਖਦੀ ਹੈ। ਸੋਸਾਇਟੀ ਨੇ ਪਿਛਲੇ ਸਮੇਂ ਵਿੱਚ ਅੱਖਾਂ ਦੀ ਮਦਦ ਤੋਂ ਬਿਨਾਂ ਪੜਨ ਅਤੇ ਇਸ ਦੀ ਸਿਖਲਾਈ ਦੇਣ ਦੇ ਦਾਵੇ ਦਾ ਪ੍ਰੈਸ ਕਾਨਫਰੰਸ ਕਰਕੇ ਪੜਦਾਫਾਸ਼ ਕੀਤਾ ਸੀ । ਸੋਸਾਇਟੀ ਆਪਣੇ ਪ੍ਰਚਾਰ ਲਈ ਸਕੂਲਾਂ ਵਿੱਚ ਆਪਣੇ ਪ੍ਰੋਗਰਾਮ ਦਿੰਦੀ ਹੈ ਅਤੇ ਪਿਛਲੇ ਛੇ ਸਾਲਾਂ ਤੋਂ ਵਿਦਿਆਰਥੀ ਚੇਤਨਾ ਪ੍ਰੀਖਿਆ ਰਾਹੀਂ ਵੀ ਵਿਦਿਆਰਥੀਆਂ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਨਾਲ ਜੋੜ ਰਹੀ ਹੈ ।