ਮੋਹਿਤ ਨੰਦਾ ਨੂੰ ਯੂਥ ਕਾਂਗਰਸ ਨੇ ਸਟੇਟ ਚੀਫ਼ ਕਨਵੀਨਰ ਨਿਯੁਕਤ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ , 3 ਅਪ੍ਰੈਲ 2025 :
ਨੌਜਵਾਨ ਕਾਂਗਰਸੀਆਗੂ ਇੰਜੀ: ਮੋਹਿਤ ਨੰਦਾ ਨੂੰ ਯੂਥ ਕਾਂਗਰਸ ਵੱਲੋਂ ਪੰਜਾਬ ਯੂਥ ਕਾਂਗਰਸ ਸੋਸ਼ਲ ਮੀਡੀਆ ਦਾ ਰਾਜ ਮੁਖੀ ਸੰਯੋਜਕ (ਸਟੇਟ ਚੀਫ਼ ਕਨਵੀਨਰ) ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਚੇਅਰਮੈਨ ਮੰਨੂ ਜੈਨ ਵੱਲੋਂ ਮੋਹਿਤ ਨੰਦਾ ਨੂੰ ਨਿਯੁਕਤੀ ਪੱਤਰ ਜਾਰੀ ਕਰਦੇ ਹੋਏ ਵਧਾਈ ਦਿੱਤੀ ਹੈ ਉੱਥੇ ਹੀ ਇੰਜੀਨੀਅਰ ਮੋਹਿਤ ਨੰਦਾ ਨੇ ਨਿਊਟ੍ਰੀ ਤੋਂ ਬਾਅਦ ਇੰਚਾਰਜ ਭਾਰਤੀ ਯੂਥ ਕਾਂਗਰਸ ਕ੍ਰਿਸ਼ਨਾ ਅੱਲਾਵਾਰੂ, ਪ੍ਰਧਾਨ ਉਦੇ ਭਾਨੂ ਚਿੱਬ , ਸੋਸ਼ਲ ਮੀਡੀਆ ਦੇ ਚੇਅਰਮੈਨ ਮਨੂ ਜੈਨ , ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਰਿਸ਼ਿੰਦਰ ਸਿੰਘ ਮਹਾਰ , ਪ੍ਰਧਾਨ ਮੋਹਿਤ ਮਹਿੰਦਰਾ ਅਤੇ ਪੰਜਾਬ ਯੂਥ ਕਾਂਗਰਸ ਸੋਸ਼ਲ ਮੀਡੀਆ ਦੇ ਇੰਚਾਰਜ ਦਿਵਿਆਂਸ਼ ਗਿਰਧਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਤੇ ਵੀ ਵਿਸ਼ਵਾਸ ਕਰਕੇ ਇਹਨਾਂ ਆਗੂਆਂ ਨੇ ਉਹਨਾਂ ਨੂੰ ਯੂਥ ਕਾਂਗਰਸ ਸੋਸ਼ਲ ਮੀਡੀਆ ਦਾ ਰਾਜ ਮੁਖੀ ਸੰਯੋਜਕ (ਸਟੇਟ ਚੀਫ਼ ਕਨਵੀਨਰ) ਨਿਯੁਕਤ ਕੀਤਾ ਹੈ ਅਤੇ ਉਹ ਪੂਰੀ ਨਿਸ਼ਠਾ, ਮੇਹਨਤ ਅਤੇ ਸਮਰਪਣ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ।