ਦੋਸਤ ਵੈਲਫੇਅਰ ਸੋਸਾਇਟੀ ਨੇ ਮੇਲਾ ਮਾਈਸਰਖਾਨਾ ਵਿਖੇ ਸਿਹਤ ਸੇਵਾਵਾਂ ਦੇਣ ਲਈ ਮੁਫਤ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 3 ਅਪ੍ਰੈਲ 2025: ਮੇਲਾ ਮਾਤਾ ਮਾਈਸਰ ਖਾਨਾ ਵਿਖੇ ਦੋਸਤ ਵੈਲਫੇਅਰ ਸੁਸਾਇਟੀ ਵੱਲੋਂ ਪਿਛਲੇ 26 ਸਾਲਾਂ ਤੋਂ ਲਗਾਏ ਜਾ ਰਹੇ ਮੁੱਢਲੇ ਸਿਹਤ ਸੁਵਿਧਾ ਕੈਂਪ ਤਹਿਤ ਅੱਜ 52ਵਾਂ ਕੈਂਪ ਸੁਸਾਇਟੀ ਪ੍ਰਧਾਨ ਰਮੇਸ਼ ਗਰਗ ਦੀ ਅਗਵਾਈ ਹੇਠ ਲਗਾਇਆ ਗਿਆ। 24 ਘੰਟੇ ਚੱਲਣ ਵਾਲੇ ਇਸ ਕੈਂਪ ਵਿੱਚ ਪਹਿਲੇ ਦਿਨ ਸ਼ਾਮ ਤੱਕ ਡਾਕਟਰ ਅਭਿਸ਼ੇਕ ਗਰਗ ਐਮ.ਡੀ ਮੈਡੀਸਨ ਦੀ ਅਗਵਾਈ ਵਿੱਚ 400 ਦੇ ਕਰੀਬ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਇਸ ਦੌਰਾਨ ਮਨਦੀਪ ਕੁਮਾਰ ਚੀਫ ਫਾਰਮਾਸਿਸਟ, ਸਾਬਕਾ ਪ੍ਰਧਾਨ ਰਮਨੀਕ ਵਾਲੀਆ, ਰਜਿੰਦਰ ਕੁਮਾਰ ਫਾਰਮਾਸਿਸਟ, ਅਸ਼ੋਕ ਬਾਲਿਆਂਵਾਲੀ, ਅਸ਼ਵਨੀ ਕੁਮਾਰ, ਰਮੇਸ਼ ਕੁਮਾਰ, ਜਨਰਲ ਸਕੱਤਰ ਰਾਕੇਸ਼ ਗੋਇਲ, ਅਨੂਪ ਗਰਗ, ਅਸ਼ਵਨੀ ਠਾਕੁਰ ਅਤੇ ਹੋਰ ਅਹੁਦੇਦਾਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਦੌਰਾਨ ਮਰੀਜ਼ਾਂ ਲਈ ਸੁਸਾਇਟੀ ਵੱਲੋਂ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਉਲਟੀਆਂ, ਦਸਤ ਅਤੇ ਜ਼ਖਮੀ ਮਰੀਜਾਂ ਦਾ ਇਲਾਜ ਕੀਤਾ ਗਿਆ ਅਤੇ ਸਾਰੇ ਮਰੀਜਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ।