ਕੌਂਸਲਰ ਪਿਤਾ ਨੇ ਆਪਣੀ ਬੇਟੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਜਿਤਿਆ ਹਰ ਇਕ ਦਾ ਦਿਲ
ਵੰਡ ਦਿੱਤੀਆਂ 150 ਸਿਲਾਈ ਮਸ਼ੀਨਾਂ
ਰੋਹਿਤ ਗੁਪਤਾ
ਗੁਰਦਾਸਪੁਰ 1 ਮਾਰਚ ਇੱਕ ਕੌਂਸਲਰ ਨੇ ਆਪਣੀ ਬੇਟੀ ਦਾ ਜਨਮਦਿਨ ਕੁਝ ਇਸ ਤਰ੍ਹਾਂ ਮਨਾਇਆ ਹੈ ਕਿ ਜਰੂਰਤਮੰਦ ਔਰਤਾਂ ਨੂੰ 150 ਸਿਲਾਈ ਮਸ਼ੀਨਾਂ ਵੰਡ ਦਿੱਤੀਆਂ। ਸ਼ਹਿਰ ਦੇ ਵਾਰਡ ਨੰਬਰ 11 ਤੋਂ ਕੌਂਸਲਰ ਸਤਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਉਸ ਨੂੰ ਦਿਲੀ ਖੁਸ਼ੀ ਹੋਈ ਹੈ ਨਾਲ ਹੀ ਇਹ ਜਰੂਰਤਮੰਦ ਔਰਤਾਂ ਜਿਨਾਂ ਨੇ ਸਿਲਾਈ ਸਿੱਖੀ ਸਿੱਖੀ ਹੋਈ ਹੈ, ਜਦੋਂ ਵੀ ਇਸ ਸਿਲਾਈ ਮਸ਼ੀਨ ਨਾਲ ਕੰਮ ਕਰਨਗੀਆਂ ਤਾਂ ਉਸਦੀ ਬੇਟੀ ਨੂੰ ਅਸੀਸਾਂ ਦੇਣਗੀਆਂ ਅਤੇ ਉਹਨਾ ਦੇ ਪਰਿਵਾਰ ਤੇ ਰੱਬ ਦੀ ਮਿਹਰ ਬਣੀ ਰਹੇਗੀ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੌਂਸਲਰ ਸਤਿੰਦਰ ਸਿੰਘ ਜਰੂਰਤਮੰਦਾਂ ਨੂੰ ਰੁਜਗਾਰ ਦਵਾਉਣ ਦੇ ਉਪਰਾਲੇ ਕਰਦੇ ਰਹਿੰਦੇ ਹਨ। ਪਹਿਲਾਂ ਵੀ ਉਹਨਾਂ ਵੱਲੋਂ ਕੁਝ ਲੋਕਾਂ ਨੂੰ ਰਿਕਸ਼ਾ ਖਰੀਦ ਕੇ ਦਿੱਤੇ ਗਏ ਸਨ।
ਉੱਥੇ ਹੀ ਉਹਨਾਂ ਦੇ ਉਪਰਾਲੇ ਦੀ ਸ਼ਹਿਰ ਦੇ ਉੱਘੇ ਕਾਰੋਬਾਰੀ ਸਮੀਰ ਅਬਰੋਲ ਅਤੇ ਵੇਰਕਾ ਮਿਲਕ ਪਲਾਂਟ ਦੇ ਚੇਅਰਮੈਨ ਸੁਰਿੰਦਰ ਸ਼ਰਮਾ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ