ਹਰਭਜਨ ਮਾਨ ਨੇ ਇੱਕ ਯੂ-ਟਿਊਬ ਚੈਨਲ ਨੂੰ ਭੇਜਿਆ ਲੀਗਲ ਨੋਟਿਸ
ਰਵੀ ਜੱਖੂ
ਚੰਡੀਗੜ੍ਹ, 1 ਮਾਰਚ 2025- ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਦੇ ਵਲੋਂ ਇੱਕ ਯੂ-ਟਿਊਬ ਚੈਨਲ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ। ਦੋਸ਼ ਹੈ ਕਿ ‘ਪੰਜਾਬੀ ਸੇਵਕ ਟੀਵੀ’ ਨਾਮ ਦੇ ਯੂਟਿਊਬ ਚੈਨਨ ਵਲੋਂ ਹਰਭਜਨ ਮਾਨ ਦੀ ਧੀ ਬਾਰੇ ਝੂਠੀ ਅਤੇ ਅਪਮਾਨਜਨਕ ਖ਼ਬਰ ਚਲਾਈ ਹੈ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਤੇ ਮਾਨਸਿਕ ਤੇ ਮਾਨਸਿਕ ਪੱਖੋਂ ਬੁਰੀ ਤਰ੍ਹਾਂ ਪ੍ਰਭਾਵ ਪਿਆ ਹੈ। ਹਰਭਜਨ ਮਾਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਖਿਲਾਫ਼ ਚਲਾਈਆਂ ਜਾ ਰਹੀਆਂ ਅਜਿਹੀਆਂ ਖ਼ਬਰਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਅਤੇ ਹੁਣ ‘ਪੰਜਾਬੀ ਸੇਵਕ ਟੀਵੀ’ਨੂੰ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ। ਮਾਨ ਨੇ ਪੁਲਿਸ ਪ੍ਰਸਾਸ਼ਨ ਤੋਂ ਉਕਤ ਚੈਨਲ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।