ਦੁਬਈ ਵਿਖੇ ਹੋਵੇਗਾ ਕੇ.ਐਸ ਗਰੁੱਪ ਦੇ ਐਮ.ਡੀ ਅਤੇ ਇੰਟਰਨੈਸ਼ਨਲ ਪੀਸ ਅਵਾਰਡੀ ਵਾਤਾਵਰਣ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਦਾ ਸਨਮਾਨ
- ਆਲ ਐਗਰੀਕਲਚਰ ਇੰਪਲੀਮੈਂਟ ਬਣਾਉਣ ਵਿੱਚ ਸਫਲ ਹੋਏ ਤੇ ਕਿਸਾਨਾਂ ਵੱਲੋਂ ਉਹਨਾਂ ਦੀ ਫੈਕਟਰੀ ਵਿੱਚ ਬਣੀ ਮਸ਼ੀਨਰੀ ਅੱਜ ਕਿਸਾਨਾਂ ਦੀ ਹੈ ਪਹਿਲੀ ਪਸੰਦ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 27 ਫਰਵਰੀ 2025 - ਪਿਛਲੇ ਲੰਮੇ ਸਮੇਂ ਤੋਂ ਆਲ ਐਗਰੀਕਲਚਰ ਇੰਪਲੀਮੈਂਟ ਬਣਾਉਣ ਵਿੱਚ ਮਹਾਰਤ ਹਾਸਲ ਕਰਨ ਵਾਲੀ ਕੰਪਨੀ ਕੇ. ਐਸ. ਗਰੁੱਪ ਦੇ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ ਨੂੰ ਅੱਜ ਦੁਬਈ ਵਿਖੇ ਪਾਇਨੀਅਰ ਇਨ ਐਗਰੀਕਲਚਰ ਇਨੋਵੇਸ਼ਨ ਅਵਾਰਡ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਟਰਨੈਸ਼ਨਲ ਪੀਸ ਐਵਾਰਡੀ ਤੇ ਇੰਟਰਨੈਸ਼ਨਲ ਇੰਨਵੇਅਰਮਿੰਟ ਐਵਾਰਡੀ ਇੰਦਰਜੀਤ ਸਿੰਘ ਮੁੰਡੇ ਨੇ ਦੱਸਿਆ ਕਿ 1968 ਤੋਂ ਕਿਸਾਨ ਭਰਾਵਾਂ ਨੂੰ ਐਗਰੀਕਲਚਰ ਇੰਪਲੀਮੈਂਟ ਬਣਕੇ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਤਹਿਤ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਅੱਜ ਰੱਬ ਦੀ ਕਿਰਪਾ ਨਾਲ ਆਲ ਐਗਰੀਕਲਚਰ ਇੰਪਲੀਮੈਂਟ ਬਣਾਉਣ ਵਿੱਚ ਸਫਲ ਹੋਏ ਤੇ ਕਿਸਾਨ ਭਰਾਵਾਂ ਦੀ ਉਹਨਾਂ ਦੀ ਫੈਕਟਰੀ ਵਿੱਚ ਬਣੀ ਮਸ਼ੀਨਰੀ ਕਿਸਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਉਨਾਂ ਕਿਹਾ ਕਿ ਜਿਥੇ ਕੇ.ਐਸ ਗਰੁੱਪ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪਹਿਲਾਂ ਵੀ ਸਨਮਾਨ ਮਿਲ ਚੁੱਕੇ ਹਨ। ਉਸੇ ਲੜੀ ਤਹਿਤ ਅੱਜ ਉਨ੍ਹਾਂ ਨੂੰ ਪਾਇਨੀਅਰ ਇਨ ਐਗਰੀਕਲਚਰ ਇਨੋਵੇਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।ਜੋ ਕਿ ਕੇ ਐਸ ਗਰੁੱਪ ਤੇ ਜ਼ਿਲਾ ਮਾਲੇਰਕੋਟਲਾ ਲਈ ਬਹੁਤ ਮਾਣ ਵਾਲੀ ਗੱਲ ਹੈ।