ਸੋਚ ਸਮਝ ਕੇ ਬਣਵਾਓ ਟੈਟੂ ! ਬਣ ਸਕਦੈ ਨੇ ਕੈਂਸਰ ਦੀ ਵਜ੍ਹਾ
—————————————
ਟੈਟੂ' ਜਾਂ 'ਟੈਟੋ' ਇੱਕ ਪੌਲੀਨੀਸ਼ੀਅਨ ਸ਼ਬਦ 'ਤਤੌ' ਤੋਂ ਲਿਆ ਗਿਆ ਸ਼ਬਦ ਹੈ ।ਜਿਸ ਦਾ ਭਾਵ ਹੈ 'ਲਿਖਣਾ'।ਟੈਟੂ ਜਾਂ ਤਤੋਲਾ ਸਰੀਰ ਦੀ ਤਵਚਾ ਉੱਤੇ ਰੰਗੀਨ ਸ਼ਕਲਾਂ ਛਾਪਣ ਲਈ ਅੰਗ ਵਿਸ਼ੇਸ਼ ਉੱਤੇ ਜਖਮ ਕਰਕੇ,ਚੀਰਾ ਲਾ ਕੇ ਜਾਂ ਸੂਈ ਨਾਲ ਵਿੰਨ੍ਹ ਕੇ ਉਸ ਦੇ ਅੰਦਰ ਲੱਕੜੀ ਦੇ ਕੋਇਲੇ ਦਾ ਚੂਰਣ, ਰਾਖ ਜਾਂ ਫਿਰ ਰੰਗਣ ਵਾਲੇ ਮਸਾਲੇ ਭਰ ਦਿੱਤੇ ਜਾਂਦੇ ਹਨ।ਜਖਮ ਭਰ ਜਾਣ ਤੇ ਤਵਚਾ ਦੇ ਉੱਤੇ ਸਥਾਈ ਰੰਗੀਨ ਸ਼ਕਲ ਵਿਸ਼ੇਸ਼ ਬਣ ਜਾਂਦੀ ਹੈ।ਟੈਟੂਆਂ ਦਾ ਰੰਗ ਆਮ ਤੌਰ 'ਤੇ ਗਹਿਰਾ ਨੀਲਾ, ਕਾਲ਼ਾ ਜਾਂ ਹਲਕਾ ਲਾਲ ਹੁੰਦਾ ਹੈ।ਖੁਣਨ ਦਾ ਇੱਕ ਢੰਗ ਹੋਰ ਵੀ ਹੈ।ਜਿਸਦੇ ਨਾਲ ਬਨਣ ਵਾਲੀ ਆਰਥਰੋਪਲਾਸਟੀ ਨੂੰ ਖ਼ਤ-ਚਿਹਨ ਕਿਹਾ ਜਾਂਦਾ ਹੈ।ਇਸ ਵਿੱਚ ਕਿਸੇ ਇੱਕ ਹੀ ਸਥਾਨ ਦੀ ਤਵਚਾ ਨੂੰ ਵਾਰ ਵਾਰ ਵਿੰਨਦੇ ਹਨ ਅਤੇ ਜਖਮ ਦੇ ਠੀਕ ਹੋ ਜਾਣ ਦੇ ਬਾਅਦ ਉਸ ਸਥਾਨ ਤੇ ਇੱਕ ਉੱਭਰਿਆ ਹੋਇਆ ਚੱਕ ਬਣ ਜਾਂਦਾ ਹੈ।ਜੋ ਦੇਖਣ ਵਿੱਚ ਰੇਸ਼ੇਦਾਰ ਲੱਗਦਾ ਹੈ।ਪਸ਼ੂਆਂ ਵਿੱਚ ਖੁਣਨਾ ਪਛਾਣ ਜਾਂ ਬਰਾਂਡਿੰਗ ਲਈ ਵਰਤਿਆ ਜਾਂਦਾ ਹੈ।ਪਰ ਮਨੁੱਖਾਂ ਵਿੱਚ ਇਸ ਦਾ ਉਦੇਸ਼ ਸਜਾਵਟੀ ਹੈ।ਕੁੱਝ ਦੇਸ਼ਾਂ ਜਾਂ ਜਾਤੀਆਂ ਵਿੱਚ ਰੰਗੀਨ ਟੈਟੂ ਖੁਣਨਾਉਣ ਦੀ ਪ੍ਰਥਾ ਹੈ ਤਾਂ ਕੁੱਝ ਵਿੱਚ ਕੇਵਲ ਖ਼ਤ ਚਿਨਾ ਦੀ।ਪਰ ਕੁੱਝ ਅਜਿਹੀਆਂ ਵੀ ਜਾਤੀਆਂ ਹਨ।ਜਿਹਨਾਂ ਵਿੱਚ ਦੋਨਾਂ ਪ੍ਰਕਾਰ ਦੇ ਟੈਟੂ ਪ੍ਰਚੱਲਤ ਹਨ।ਟੈਟੂ ਤਿੰਨ ਵਿਆਪਕ ਸ਼੍ਰੇਣੀਆਂ ਵਿੱਚ ਆ ਜਾਂਦੇ ਹਨ।ਸਜਾਵਟੀ ,ਸੰਕੇਤਕ ਤੇ ਸਕੋਟਿਕ।ਟੈਟੂ ਲੰਬੇ ਸਮੇਂ ਤੋਂ 'ਪੱਛਮੀ ਜਗਤ' ਵਿੱਚ ਅਸਭਿਅਕ ਲੋਕਾਂ ਨਾਲ ਅਤੇ ਪਿਛਲੇ 100 ਸਾਲਾਂ ਦੌਰਾਨ ਮਲਾਹ ਅਤੇ ਕਿਰਤੀ ਲੋਕਾਂ ਨਾਲ ਜੁੜੇ ਰਹੇ ਹਨ।20ਵੀਂ ਸਦੀ ਦੇ ਅੰਤ ਤੱਕ ਟੈਟੂ ਸੱਭਿਆਚਾਰ ਦੇ ਬਹੁਤ ਸਾਰੇ ਪੱਛਮੀ ਬਦਨਾਮ ਧੱਬੇ ਮਿਟ ਗਏ ਸਨ ਅਤੇ ਇਹ ਸਭਨਾਂ ਜੈਂਡਰਾਂ ਦੇ ਲੋਕਾਂ ਦੇ ਲਈ ਇੱਕ ਫੈਸ਼ਨ ਦੀ ਵਸਤ ਬਣ ਗਏ।ਟੈਟੂ ਦਾ ਰੁਝਾਨ ਕੋਈ ਨਵਾਂ ਨਹੀਂ ।ਸਗੋਂ ਇਹ ਵਾਹਵਾ ਦਹਾਕੇ ਪੁਰਾਣਾ ਹੈ।ਪਹਿਲਾਂ ਵੀ ਇਹ ਰੁਝਾਨ ਪਰਚਲਤ ਸੀ।ਉਸ ਵਕਤ ਕੋਈ ਟਾਂਵਾਂ ਟਾਂਵਾ ਸ਼ੋਕੀਨ ਨੌਜਵਾਨ ਹੀ ਇਹ ਟੈਟੂ ਪੱਟ ਉੱਤੇ ਮੋਰਨੀ ਦੇ ਰੂਪ ਚ ਉਕਰਾਉਂਦਾ ਸੀ।ਜਦੋਂ ਅਸੀ ਨਿੱਕੇ ਹੁੰਦੇ ਸਾਂ ਉਸ ਟਾਈਮ ਸੁਣਿਆ ਕਰਦੇ ਸਾਂ ਕੀ ਫਲਾਣੇ ਬੰਦੇ ਨੇ ਪੱਟ ਜਾਂ ਡੌਲੇ ਉੱਤੇ ਟੈਟੂ ਬਨਵਾਏ ਹੋਇਆ ਹੈ।ਇਸੇ ਕਰਕੇ ਹੀ ਪੁਰਾਣੇ ਪੰਜਾਬੀ ਗਾਣਿਆਂ ਚ ਪੱਟ ਉੱਤੇ ਮੋਰਨੀ ਪਵਾਉਣ ਦੇ ਚਰਚੇ ਰਹਿੰਦੇ ਸਨ।ਉਸ ਨੂੰ ਹੀ ਟੈਟੂ ਦਾ ਆਗਾਜ਼ ਮੰਨਿਆ ਜਾਂਦਾ ਹੈ।ਉਦੋਂ ਸਰੀਰ ਦੇ ਹੋਰ ਕਿਸੇ ਅੰਗ ਤੇ ਬਹੁਤ ਘੱਟ ਟੈਟੂ ਬਣਵਾਇਆ ਜਾਂਦਾ ਸੀ। ਵਕਤ ਬਦਲਣ ਨਾਲ ਟੈਟੂ ਦਾ ਰਿਵਾਜ ਵੀ ਬਦਲ ਗਿਆ। ਇਸੇ ਕਰਕੇ ਅੱਜ ਕੱਲ ਇਹ ਟੈਟੂ ਪੂਰੇ ਸਰੀਰ ਉੱਤੇ ਖੁਦਵਾਉਂਦੇ ਨੇ ।ਭਾਰਤ ਦੇ ਮੁਕਾਬਲੇ ਬਾਹਰਲੇ ਮੁਲਕਾਂ ਚ ਟੈਟੂ ਖੁਦਵਾਉਣ ਜਾ ਬਨਵਾਉਣ ਦਾ ਟ੍ਰੈਂਡ ਵਧੇਰੇ ਹੈ।ਪੁਰਾਣੇ ਸਮਿਆਂ ਵਾਂਗ ਹੁਣ ਪੱਟ ਤੇ ਮੋਰਨੀ ਬਣਾਉਣ ਦਾ ਟ੍ਰੈਂਡ ਨਹੀਂ ਹੈ ।ਬਲਕੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਵਧੇਰੇ ਕਰਕੇ ਬਾਹਾਂ ਤੇ ਜਾ ਫੇਰ ਧੌਣ ਤੇ ਟੈਟੂ ਬਨਵਾਏ ਜਾ ਰਹੇ ਹਨ। ਹੁਣ ਤਾ ਨੌਜਵਾਨ ਆਪਣੀ ਪੂਰੀ ਛਾਤੀ ਉੱਤੇ ਵੀ ਟੈਟੂ ਬਣਾਉਂਦੇ ਹਨ ।ਇਹ ਟੈਟੂ ਵੱਖਰੀ ਵੱਖਰੀ ਕਿਸਮ ਦੇ ਹੁੰਦੇ ਹਨ। ਮੈਂ ਜੇ ਕਿਸੇ ਹੋਰ ਦੀ ਗੱਲ ਨਾ ਕਰਕੇ ਆਪਣੇ ਫਰਜ਼ੰਦ ਦੀ ਹੀ ਗੱਲ ਕਰ ਲਵਾਂ ਤਾ ਉਸ ਨੇ ਆਪਣੀ ਧੌਣ ਤੇ ਬਾਂਹ ਉੱਤੇ 2-3 ਟੈਟੂ ਬਨਵਾਏ ਹੋਏ ਹਨ।ਉਸ ਨੂੰ ਮਿਊਜ਼ਿਕ ਨਾਲ ਲਗਾਅ ਹੋਣ ਕਰਕੇ ਉਸ ਨੇ ਆਪਣੀ ਧੌਣ ਉੱਤੇ ਮਿਊਜ਼ਿਕ ਦਾ ਟੈਟੂ ਬਣਵਾਇਆ ਹੋਇਆ ਹੈ।ਜਦੋ ਕਿ ਆਪਣੀ ਬਾਂਹ ਉੱਤੇ ਵੀ ਉਸ ਨੇ ਵੱਖਰੀ ਤਰਾਂ ਦੇ ਟੈਟੂ ਬਨਵਾਏ ਹੋਏ ਹਨ।ਜਿੰਨਾ ਚ ਸੱਜੀ ਬਾਂਹ ਉੱਤੇ ਉਸਨੇ ਆਪਣੇ ਫਾਦਰ ਮਤਲਬ ਮੇਰਾ ,ਮਦਰ (ਫੋਟੋ ਸਣੇ) ਤੇ ਆਪਣੀ ਵੱਡੀ ਸਿਸਟਰ ਦਾ ਟੈਟੂ ਬਣਵਾਇਆ ਹੋਇਆ ਹੋ।ਜੋ ਫਾਦਰ ਮਦਰ ਤੇ ਸਿਸਟਰ ਪ੍ਰਤੀ ਮੋਹ ਨੂੰ ਦਰਸਾਉਂਦਾ ਹੈ। ਇਸੇ ਤਰਾ ਇਕ ਟੈਟੂ ਪੇਸੈਂਸ ਦਾ ਬਣਵਾਇਆ ਹੋਇਆ ਹੈ।ਕਿਉਂ ਕੇ ਉਸ ਚ ਖੁਦ ਚ ਬਹੁਤ ਪੈਸੇਂਸ ਹੈ । ਸੋ ਮੈਂ ਇਹ ਉਦਾਹਰਣ ਏਥੇ ਤਾ ਦੇ ਰਿਹਾ ਹੈ ਕੇ ਟੈਟੂ ਜਰੂਰ ਬਣਵਾਉ ਜਰੂਰ।ਪਰ ਓਹੀ ਟੈਟੂ ਬਣਵਾਉ ਜੋ ਕੋਈ ਨਾ ਕੋਈ ਸੰਦੇਸ਼ ਦਿੰਦੇ ਹੋਵੇ।ਜੋ ਵੇਖਣ ਨੂੰ ਸੋਹਣੇ ਲੱਗਣ ਤੇ ਨਾਲ ਨਾਲ ਸੰਦੇਸ਼ ਵੀ ਦਿੰਦੇ ਹੋਣ।ਤਾਂ ਜੋ ਸਮਾਜ ਨੂੰ ਉਹਨਾਂ ਟੈਟੂਆਂ ਤੋ ਕੋਈ ਮੈਸੇਜ ਮਿਲ ਸਕੇ ।ਬਿਨ ਲਤਲਬ ਦੇ ਟੈਟੂ ਬਨਵਾਉਣ ਦਾ ਕੋਈ ਫਾਇਦਾ ਨਹੀਂ ਹੈ ।ਹਮੇਸ਼ਾ ਮੈਸੇਜ ਦਿੰਦੇ ਟੈਟੂ ਬਣਵਾਉ ।ਬਹੁਤ ਸਾਰੇ ਲੋਕ ਟੈਟੂ ਬਨਵਾਉਣ ਦੇ ਸ਼ੋਕੀਨ ਹਨ। ਲੋਕ ਜਿਆਦਾ ਫੈਸ਼ਨੇਬਲ ਦਿਖਣ ਲਈ ਟੈਟੂ ਖੁਦਵਾਉਂਦੇ ਹਨ। ਪਰ ਇਕ ਸਰਵੇ ਤੋ ਪਤਾ ਲੱਗਾ ਹੈ ਕਿ ਇਹ ਸਿਹਤ ਲਈ ਕਾਫੀ ਖ਼ਤਰਨਾਕ ਹੈ।ਸਵੀਡਨ ਚ ਕੀਤੇ ਇਕ ਸਰਵੇ ਚ ਪਾਇਆ ਗਿਆ ਕੀ ਟੈਟੂ ਖ਼ੂਨ ਦੇ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ। ਇਸ ਕਰਨ ਲਿੰਫੋਮਾ ਵਧਣ ਦਾ 21 ਫ਼ੀਸਦ ਜਿਆਦਾ ਖ਼ਤਰਾ ਹੋ ਸਕਦਾ ਹੈ।ਮੈਡੀਕਲ ਨਿਊਜ਼ ਟੂਡੇ ਮੁਤਾਬਕ ਸਵੀਡਨ ਦੀ ਲਿੰਡ ਯੂਨੀਵਰਸਿਟੀ ਦੇ ਖੋਜਕਰਤਾਂਵਾਂ ਨੇ ਪਾਇਆ ਹੈ ਕਿ ਟੈਟੂ ਵੀ ਕੈਂਸਰ ਦਾ ਕਰਨ ਬਣ ਸਕਦੇ ਹਨ। ਖੋਜਕਰਤਾਵਾਂ ਨੇ 2007 ਤੋ 2017 ਤਕ 10 ਸਾਲ ਲਈ ਸਵੀਡਜ਼ ਨੈਸ਼ਨਲ ਕੈਂਸਰ ਰਜਿਸਟਰ ਦਾ ਵਿਸ਼ਲੇਸ਼ਣ ਕੀਤਾ।ਸੋ ਟੈਟੂ ਬਨਵਾਉਣ ਦੇ ਸ਼ੋਕੀਨਾ ਨੂੰ ਸੁਚੇਤ ਰਹਿਣ ਦੀ ਬੇਹੱਦ ਜਰੂਰਤ ਹੈ।ਕਿਉਂਕਿ ਜਾਨ ਹੈ,ਜਹਾਨ ਹੈ।ਜਿੰਨਾ ਹੋ ਸਕੇ ਘੱਟ ਤੋ ਘੱਟ ਟੈਟੂ ਬਣਵਾਉ।ਸਿਰਫ ਸੋਹਣੇ ਲੱਗਣ ਤੇ ਮੈਸੇਜ ਦਿੰਦੇ ਟੈਟੂ ਖੁਦਵਾਉਣੇ ਚਾਹੀਦੇ ਹਨ ।
———
ਲੈਕਚਰਾਰ ਅਜੀਤ ਖੰਨਾ
[ ਐਮਏ ਐਮਫਿਲ ਐਮਜੇਐਮਸੀ ਬੀ ਐਡ ]
ਮੋਬਾਈਲ 76967-54669
ਫਾਈਲ ਫ਼ੋਟੋ: ਲੇਖਕ : ਅਜੀਤ ਖੰਨਾ

-
ਅਜੀਤ ਖੰਨਾ , ਲੈਕਚਰਾਰ
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.